12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਜੀਠੀਆ ਨੇ ਭਿ੍ਸ਼ਟਾਚਾਰ ਨੂੰ ਲੈ ਕੇ ਦੋਹਰੇ ਮਾਪਦੰਡ ਕੀਤੇ ਬੇਨਕਾਬ

ਅਜੀਤ ਡੈਸਕ 18-04-2026

ਚੰਡੀਗੜ੍ਹ, 17 ਅਪ੍ਰੈਲ (ਅਜੀਤ ਬਿਊਰੋ)- ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਦੇ ਭਿ੍ਸ਼ਟਾਚਾਰ ਨੂੰ ਲੈ ਕੇ ਦੋਹਰੇ ਮਾਪਦੰਡ ਬੇਨਕਾਬ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਸੀ.ਬੀ.ਆਈ. ਅਤੇ ਈ.ਡੀ. ਆਮ ਆਦਮੀ ਪਾਰਟੀ ਦੇ ਆਗੂਆਂ ਦੇ ਭਿ੍ਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰੇ ਤਾਂ ਆਮ ਆਦਮੀ ਪਾਰਟੀ ਸਮੇਤ ਇਸ ਦੇ ਮੁੱਖ ਮੰਤਰੀ ਇਸ ਨੂੰ ਅੱਤਿਆਚਾਰ ਦੱਸ ਕੇ ਦੁਹਾਈ ਪਾਉਂਦੇ ਦਿਖਾਈ ਦਿੰਦੇ ਹਨ ਅਤੇ ਜਦੋਂ ਪੰਜਾਬ ਦੀ ਵਿਜੀਲੈਂਸ ਆਪਣੇ ਸਿਆਸੀ ਆਕਾ ਦੇ ਇਸ਼ਾਰੇ 'ਤੇ ਆਪਣੇ ਵਿਰੋਧੀਆਂ ਖਿਲਾਫ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰੇ ਤਾਂ ਉਸ ਨੂੰ ਭਿ੍ਸ਼ਟਾਚਾਰ 'ਤੇ ਵਾਰ ਦੱਸਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਦੇ ਨਕਲੀ ਚਿਹਰੇ ਨੰਗੇ ਹੋ ਚੁੱਕੇ ਹਨ ਕਿਉਂਕਿ ਈ.ਡੀ. ਦੀ ਕਾਰਵਾਈ ਨਾਲ ਪੰਜਾਬ 'ਚ 'ਆਪ' ਦੇ ਆਗੂ ਬੇਪਰਦ ਹੋ ਗਏ ਹਨ |

ਪਿਛਲੀ ਖ਼ਬਰ ਪੁਲਿਸ ਮੁਲਾਜ਼ਮ ਦੀ ਘਰ 'ਚੋਂ ਮਿਲੀ ਲਾਸ਼ ਅਗਲੀ ਖ਼ਬਰ ਹਰਮੀਤ ਸੰਧੂ ਅਤੇ ਰਾਜਨਬੀਰ ਘੁਮਾਣ ਵਲੋਂ ਮਨਜੀਤ ਸਿੰਘ ਮੰਨਾ ਨਾਲ ਅਫ਼ਸੋਸ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।