08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜੇਲ੍ਹ 'ਚ ਬੰਦ ਪੁੱਤ ਦੇ ਕਹਿਣ 'ਤੇ ਅਣਪਛਾਤੇ ਵਿਅਕਤੀ ਨੂੰ ਹਥਿਆਰ ਦੇਣ ਜਾਂਦੀ ਮਾਂ ਕਾਬੂ

ਅਜੀਤ ਡੈਸਕ 14-04-2026
ਫ਼ਿਰੋਜ਼ਪੁਰ, 13 ਅਪ੍ਰੈਲ (ਗੁਰਿੰਦਰ ਸਿੰਘ)-ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵਲੋਂ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਕਾਰਵਾਈ ਕਰਦਿਆਂ ਜੇਲ੍ਹ ਵਿਚ ਬੰਦ ਪੁੱਤਰ ਦੇ ਕਹਿਣ 'ਤੇ ਘਰ ਵਿਚ ਲੁਕਾ ਕੇ ਰੱਖੇ ਹਥਿਆਰ ਤੇ ਗੋਲੀ ਸਿੱਕਾ ਕਿਸੇ ਵਿਅਕਤੀ ਨੂੰ ਦੇਣ ਜਾਂਦੀ ਮਾਂ ਨੂੰ ਕਾਬੂ ਕਰਕੇ ਉਸ ਕੋਲੋਂ 2 ਗਲੋਕ ਪਿਸਤੌਲ, 6 ਮੈਗਜ਼ੀਨ, 23 ਰੌਂਦ 9 ਐਮ ਐਮ ਜਿੰਦਾ ਬਰਾਮਦ ਕੀਤੇ ਹਨ | ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਦੁਲੇ ਵਾਲਾ ਕੋਲ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਗੁਰਵਿੰਦਰ ਸਿੰਘ ਜੋ ਜੇਲ੍ਹ ਵਿਚ ਹੈ, ਨੇ ਆਪਣੀ ਮਾਤਾ ਸਵਰਨ ਕੌਰ ਨੂੰ ਫ਼ੋਨ ਕਰਕੇ ਘਰ ਵਿਚ ਲੁਕਾ ਕੇ ਰੱਖੇ ਦੇ ਪਿਸਤੌਲ, ਮੈਗਜ਼ੀਨ ਅਤੇ ਰੋਂਦ ਕੱਢ ਕੇ ਪੀਰ ਇਸਮਾਈਲ ਖਾਂ ਤੋਂ ਦੂਲੇ ਵਾਲਾ ਲਿੰਕ ਰੋਡ 'ਤੇ ਕਿਸੇ ਨਾਮਾਲੂਮ ਵਿਅਕਤੀ ਨੂੰ ਦੇ ਕੇ ਆਉਣ ਬਾਰੇ ਕਿਹਾ | ਪੁਲਿਸ ਨੇ ਕਾਰਵਾਈ ਕਰਦਿਆਂ ਮਹਿਲਾ ਸਵਰਨ ਕੌਰ ਪਤਨੀ ਹਰਦੇਵ ਸਿੰਘ ਵਾਸੀ ਨਿਹਾਲਾ ਕਿਲਚਾ ਥਾਨਾਂ ਮਮਦੋਟ ਅਤੇ ਗੁਰਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਨਿਹਾਲਾ ਕਿਲਚਾ ਥਾਨਾਂ ਮਮਦੋਟ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ |
ਪਿਛਲੀ ਖ਼ਬਰ ਅੰਮਿ੍ਤਸਰ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਲਾਂਘਾ ਬਣਾਇਆ ਜਾਵੇ-ਗੋਪਾਲ ਸਿੰਘ ਚਾਵਲਾ ਅਗਲੀ ਖ਼ਬਰ ਬੜੂ ਸਾਹਿਬ ਵਿਖੇ 'ਖ਼ਾਲਸਾ ਸਾਜਨਾ ਦਿਵਸ' ਵਿਸਾਖੀ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।