08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੰਜ ਸਿੱਖ ਸ਼ਰਧਾਲੂ ਗੁਰਧਾਮਾਂ ਦੀ ਯਾਤਰਾ ਵਿਚਾਲੇ ਛੱਡ ਪਾਕਿਸਤਾਨ ਤੋਂ ਵਤਨ ਪਰਤੇ

ਅਜੀਤ ਡੈਸਕ 14-04-2026
ਅਟਾਰੀ ਸਰਹੱਦ, (ਅੰਮਿ੍ਤਸਰ) 13 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ 10 ਅਪ੍ਰੈਲ ਨੂੰ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਪੰਜ ਸਿੱਖ ਸ਼ਰਧਾਲੂ ਪਾਕਿਸਤਾਨ ਯਾਤਰਾ ਵਿਚਾਲੇ ਛੱਡ ਆਪਣੇ ਵਤਨ ਭਾਰਤ ਪਰਤ ਆਏ ਹਨ | ਜਥੇ 'ਚ ਗਏ ਕੁਝ ਸ਼ਰਧਾਲੂ ਬਜ਼ੁਰਗ ਤੇ ਜਿਨ੍ਹਾਂ ਨੂੰ ਸਫਰ ਕਰਨ ਵਿਚ ਪ੍ਰੇਸ਼ਾਨੀ ਆ ਰਹੀ ਸੀ ਤੇ ਸਿਹਤ ਵੀ ਤੰਦਰੁਸਤ ਨਾ ਹੋਣ ਕਰਕੇ ਉਹ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਤੋਂ ਹੀ ਦਰਸ਼ਨ ਦੀਦਾਰੇ ਕਰਦੇ ਹੋਏ ਦੋ ਦਿਨ ਬਾਅਦ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਤੋਂ ਆਪਣੇ ਵਤਨ ਪਰਤ ਆਏ ਹਨ | ਇਨ੍ਹਾਂ ਸ਼ਰਧਾਲੂਆਂ ਵਿਚ ਅੰਮਿ੍ਤਸਰ, ਦਿੱਲੀ ਅਤੇ ਮੰਡੀ ਗੋਬਿੰਦਗੜ੍ਹ ਦੇ ਪੰਜ ਸਿੱਖ ਸ਼ਰਧਾਲੂ ਹਨ ਜਿਨਾਂ ਵਿਚ ਦੋ ਮਹਿਲਾਵਾਂ ਤੇ ਤਿੰਨ ਆਦਮੀ ਸ਼ਾਮਿਲ ਹਨ |

ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ 'ਚ ਪ੍ਰਸਿੱਧ ਸ਼ਖ਼ਸੀਅਤਾਂ ਤੇ ਜਲਿ੍ਹਆਂਵਾਲਾ ਬਾਗ਼ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਬੀਜ ਪ੍ਰਮਾਣੀਕਰਨ ਅਧਿਕਾਰੀ ਨਿਰੀਖਣ ਕਰਨ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।