08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਕਣਕ ਦੀ ਫ਼ਸਲ ਨਾ ਖ਼ਰੀਦ ਕੇ ਕਰ ਰਹੀ ਹੈ ਧੋਖਾ-ਲੱਖੋਵਾਲ

ਅਜੀਤ ਡੈਸਕ 14-04-2026
ਖੰਨਾ, 13 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਿਚੋਂ ਇਕ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਦਾ ਐਲਾਨ ਕੀਤਾ ਸੀ, ਪਰ ਅੱਜ 13 ਅਪ੍ਰੈਲ ਤੱਕ ਭਾਰਤੀ ਖ਼ਰੀਦ ਏਜੰਸੀਆਂ ਮੰਡੀਆਂ ਵਿਚ ਨਹੀਂ ਪਹੁੰਚੀਆਂ ਭਾਰਤ ਦੇ 26 ਰਾਜਾਂ ਵਿਚ ਸਰਕਾਰ ਪਹਿਲਾਂ ਹੀ ਖ਼ਰੀਦ ਨਹੀਂ ਕਰਦੀ ਤੇ ਹੁਣ ਪੰਜਾਬ ਤੇ ਹਰਿਆਣਾ ਵਿਚ ਵੀ ਖ਼ਰੀਦ ਏਜੰਸੀਆਂ ਨੂੰ ਕਣਕ ਦੀ ਖ਼ਰੀਦ ਕਰਨ ਤੋਂ ਰੋਕ ਦਿੱਤਾ ਗਿਆ ਹੈ | ਜੋਕਿ ਕਿਸਾਨਾਂ ਨਾਲ ਧੋਖਾ ਹੈ | ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬਾਰਸ਼ਾਂ ਕਰਕੇ ਕਣਕ ਦੇ ਦਾਣੇ ਦਾ ਫਰਕ ਪਵੇਗਾ | ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਕਣਕ ਖ਼ਰੀਦਣ ਸਮੇਂ ਛੋਟ ਦੇਵੇ ਅਤੇ ਦਿੰਦੀ ਹੈ ਉਹ ਕਣਕ ਦੀ ਨਮੀ ਦੀ ਛੋਟ ਘੱਟੋ ਘੱਟ 15 ਫੀਸਦੀ ਦਿੱਤੀ ਜਾਣੀ ਚਾਹੀਦੀ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਭਾਰ ਨੇ ਲੋਕਾਂ ਅੰਦਰ ਨਵੀਂ ਉਮੀਦ ਜਗਾਈ-ਮਲੂਕਾ <br/> ਅਗਲੀ ਖ਼ਬਰ ਭਾਜਪਾ ਦਮਦਮਾ ਸਾਹਿਬ ਵਿਖੇ ਲਗਾਏਗੀ ਲੰਗਰ ਤੇ ਸਿਹਤ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।