15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ <br/>

ਅਜੀਤ ਡੈਸਕ 11-04-2026
ਨਵੀਂ ਦਿੱਲੀ, 10 ਅਪ੍ਰੈਲ (ਉਪਮਾ ਡਾਗਾ ਪਾਰਥ)-ਸੂਬਾਈ ਸਿਆਸਤ ਤੋਂ ਰਾਸ਼ਟਰੀ ਸਿਆਸਤ ਵੱਲ ਤਬਦੀਲ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਰਸਮੀ ਤੌਰ 'ਤੇ ਇਸ ਦੀ ਮੋਹਰ ਲਾਉਂਦਿਆਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ | ਨਿਤਿਸ਼ ਦੇ ਨਾਲ ਹੀ ਕਿਸੇ ਵੇਲੇ ਉਨ੍ਹਾਂ ਦੇ ਕਰੀਬੀ ਰਹੇ ਰਾਜ ਸਭਾ ਦੇ ਚੇਅਰਮੈਨ ਹਰੀਵੰਸ਼ ਨੂੰ ਮੁੜ ਤੋਂ ਉਪਰਲੇ ਸਦਨ ਦੀ ਮੈਂਬਰੀ ਮਿਲ ਗਈ | ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਜਨਤਾ ਦਲ (ਯੂ) ਨੇ ਰਾਜ ਸਭਾ ਨਹੀਂ ਭੇਜਿਆ ਸਗੋਂ ਉਹ ਨਾਮਜ਼ਦ ਮੈਂਬਰ ਵਜੋਂ ਰਾਜ ਸਭਾ ਦੇ ਮੈਂਬਰ ਬਣੇ ਹਨ | ਰਾਸ਼ਟਰਪਤੀ ਵਲੋਂ ਰਾਜ ਸਭਾ ਲਈ ਕੁੱਲ 12 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ 'ਚ ਉਨ੍ਹਾਂ ਦੇ ਯੋਗਦਾਨ ਦੇ ਆਧਾਰ 'ਤੇ ਚੁਣਿਆ ਜਾਂਦਾ ਹੈ | ਹਰੀਵੰਸ਼ ਨੂੰ ਹਾਲ 'ਚ ਸੇਵਾਮੁਕਤ ਹੋਏ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦੀ ਥਾਂ 'ਤੇ ਨਾਮਜ਼ਦ ਕੀਤਾ ਗਿਆ | ਇਸ ਸਬੰਧ 'ਚ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਇਕ ਨਾਮਜ਼ਦ ਸੰਸਦ ਮੈਂਬਰ ਦੀ ਸੇਵਾਮੁਕਤੀ ਤੋਂ ਬਾਅਦ ਜੋ ਥਾਂ ਖਾਲੀ ਹੋਈ ਹੈ, ਉਸ ਦੀ ਥਾਂ 'ਤੇ ਹਰੀਵੰਸ਼ ਨੂੰ ਮੌਕਾ ਦਿੱਤਾ ਗਿਆ ਹੈੇ |

ਪਿਛਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਤੇ ਫ਼ੌਜ ਮੁਖੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਲਈ ਲਹਿੰਦੇ ਪੰਜਾਬ ਦੀ ਅਸੈਂਬਲੀ 'ਚ ਮ... ਅਗਲੀ ਖ਼ਬਰ ਕਿਸਾਨਾਂ ਲਈ ਬੀਮਾ ਯੋਜਨਾ 'ਤੇ ਤੁਰੰਤ ਫ਼ੈਸਲਾ ਕਰੇ ਸੂਬਾ ਸਰਕਾਰ-ਜਾਖੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।