08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਠਾਣਮਾਜਰਾ ਬਠਿੰਡਾ ਜੇਲ੍ਹ 'ਚ ਤਬਦੀਲ

ਅਜੀਤ ਡੈਸਕ 10-04-2026
ਪਟਿਆਲਾ, 9 ਅਪ੍ਰੈਲ (ਮਨਦੀਪ ਸਿੰਘ ਖਰੌੜ)-ਜਬਰ ਜਨਾਹ ਦੇ ਕੇਸ ਦਾ ਸਾਹਮਣਾ ਕਰ ਰਹੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਕੱਲ੍ਹ ਦੇਰ ਰਾਤ ਪਟਿਆਲਾ ਜੇਲ੍ਹ ਤੋਂ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ | ਹਾਲੇ ਪਿਛਲੇ ਦਿਨੀਂ ਹੀ ਸਥਾਨਕ ਅਦਾਲਤ ਨੇ ਉਸ ਨੂੰ 12 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਪਟਿਆਲਾ ਜੇਲ੍ਹ 'ਚ ਭੇਜਿਆ ਸੀ ਪਰ ਅਚਾਨਕ ਕੱਲ੍ਹ ਸੁਰੱਖਿਆ ਦੇ ਮੱਦੇਨਜ਼ਰ ਬਠਿੰਡਾ ਜੇਲ੍ਹ 'ਚ ਤਬਦੀਲ ਕਰ ਦਿੱਤਾ ਗਿਆ | ਇਸ ਸੰਬੰਧੀ ਕਿਸੇ ਵੀ ਜੇਲ੍ਹ ਅਧਿਕਾਰੀ ਨੇ ਚੁੱਪ ਨਹੀਂ ਤੋੜੀ ਕਿ ਵਿਧਾਇਕ ਨੂੰ ਤਬਦੀਲ ਕਰਨ ਪਿੱਛੇ ਸੁਰੱਖਿਆ ਦਾ ਹੀ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ | ਦੱਸਣਯੋਗ ਹੈ ਕਿ ਵਿਧਾਇਕ ਖ਼ਿਲਾਫ਼ 1 ਸਤੰਬਰ 2025 ਨੂੰ ਇਕ ਔਰਤ ਦੀ ਸ਼ਿਕਾਇਤ 'ਤੇ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ | 7 ਮਹੀਨਿਆਂ ਤੋਂ ਬਾਅਦ ਉਸ ਨੂੰ ਗਵਾਲੀਅਰ ਤੋਂ ਪਟਿਆਲਾ ਪੁਲਿਸ ਗਿ੍ਫ਼ਤਾਰ ਕਰਕੇ ਲਿਆਈ ਸੀ |

ਪਿਛਲੀ ਖ਼ਬਰ 37 ਭਿ੍ਸ਼ਟ ਸਿਆਸੀ 'ਚਿਹਰੇ' ਕੌਣ? ਦਾਅਵਾ ਭਾਰੀ, ਪਰ ਸਬੂਤ ਤੇ ਨਾਵਾਂ 'ਤੇ ਅਜੇ ਵੀ ਪਰਦਾ <br/> ਅਗਲੀ ਖ਼ਬਰ ਆਨਲਾਈਨ ਹਾਜ਼ਰੀ ਦੇ ਚੱਕਰਾਂ ਨੇ ਚੱਕਰਾਂ 'ਚ ਪਾਏ ਅਧਿਆਪਕ, ਪੜ੍ਹਾਈ 'ਤੇ ਵੀ ਪੈ ਰਿਹਾ ਅਸਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।