29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨਵਾਂਸ਼ਹਿਰ ਦੇ ਢੋਲੀ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ

ਅਜੀਤ ਡੈਸਕ 08-04-2026

ਨਵਾਂਸ਼ਹਿਰ/ਉੜਾਪੜ/ਲਸਾੜਾ, 7 ਅਪ੍ਰੈਲ (ਜਸਬੀਰ ਸਿੰਘ ਨੂਰਪੁਰ, ਲਖਵੀਰ ਸਿੰਘ ਖੁਰਦ)-ਕਿਸਮਤ ਦੇ ਦਰਵਾਜ਼ੇ ਜਦੋਂ ਖੁੱਲਦੇ ਹਨ ਤਾਂ ਪਤਾ ਨਹੀਂ ਲੱਗਦਾ | ਨਵਾਂਸ਼ਹਿਰ ਦੇ ਬਲਾਕ ਔੜ ਦੇ ਉੜਾਪੜ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੀ ਕਿਸਮਤ ਉਸ ਸਮੇਂ ਜਾਗੀ ਜਦੋਂ ਉਸ ਨੇ ਆਪਣੇ ਬੇਟੇ ਮਾਨ ਸਿੰਘ ਦੇ ਨਾਂਅ 'ਤੇ ਲੁਧਿਆਣੇ 'ਚ ਲਾਟਰੀ ਪਾਈ ਤੇ ਉਸ ਲਾਟਰੀ ਦੌਰਾਨ ਉਸਦਾ ਡੇਢ ਕਰੋੜ ਦਾ ਇਨਾਮ ਨਿਕਲਿਆ | ਇਨਾਮ ਨਿਕਲਣ ਦਾ ਪਤਾ ਲੱਗਦਿਆ ਹੀ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ | ਦੱਸਿਆ ਜਾ ਰਿਹਾ ਹੈ ਕਿ ਗੁਰਚਰਨ ਸਿੰਘ ਭਗਵਤੀ ਜਾਗਰਣਾਂ 'ਤੇ ਢੋਲ ਵਜਾਉਣ ਦਾ ਕੰਮ ਕਰਦਾ ਸੀ ਤੇ ਉਹ ਲਗਾਤਾਰ 40 ਸਾਲ ਤੋਂ ਲਾਟਰੀਆਂ ਪਾ ਰਿਹਾ ਸੀ | ਉਸਨੂੰ ਲਾਟਰੀ ਨਿਕਲਣ 'ਤੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਉਸ ਦਾ ਮੂੰਹ ਮਿੱਠਾ ਕਰਵਾਇਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪੁੱਤਰ ਦੇ ਨਾਂਅ 'ਤੇ ਲਾਟਰੀ ਪਾਈ ਗਈ ਸੀ, ਜਿਸ ਨੇ ਉਸ ਦੀ ਕਿਸਮਤ ਬਦਲ ਦਿੱਤੀ |

ਪਿਛਲੀ ਖ਼ਬਰ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਨਾੜ ਨੂੰ ਅੱਗ ਲਗਾਉਣ 'ਤੇ ਮੁਕੰਮਲ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।