18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜ਼ਮੀਨੀ ਵਿਵਾਦ 'ਚ ਪੁੱਤ ਵਲੋਂ ਜੀਪ ਨਾਲ ਦਰੜ ਕੇ ਪਿਤਾ ਦੀ ਹੱਤਿਆ

ਅਜੀਤ ਡੈਸਕ 07-04-2026
ਡੱਬਵਾਲੀ, 6 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਜ਼ਮੀਨ ਵਿਵਾਦ ਤਹਿਤ ਇਕ ਪੁੱਤਰ ਨੇ ਆਪਣੇ ਪਿਤਾ 'ਤੇ ਜੀਪ ਚੜ੍ਹਾ ਕੇ ਉਸਦੀ ਹੱਤਿਆ ਕਰ ਦਿੱਤੀ | ਮਿ੍ਤਕ ਦੇ ਦੋਹਤੇ ਦੇ ਬਿਆਨ 'ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਘਟਨਾ ਰਾਤ ਕਰੀਬ 9:30 ਵਜੇ ਵਾਪਰੀ | ਪੁਲਿਸ ਮੁਤਾਬਿਕ 65 ਸਾਲਾ ਜਸਵੰਤ ਸਿੰਘ ਆਪਣੇ ਪੁੱਤਰ ਗੁਰਵਿੰਦਰ ਸਿੰਘ ਤੇ ਦੋਹਤੇ ਗੁਰਦਾਸ ਸਿੰਘ ਨਾਲ ਖੇਤ ਵੱਲ ਜਾ ਰਹੇ ਸਨ | ਪਿੰਡ ਦੀ ਗਊਸ਼ਾਲਾ ਨੇੜੇ ਮੁਲਜ਼ਮ ਰਾਮ ਸਿੰਘ ਜੀਪ ਲੈ ਕੇ ਆਇਆ ਅਤੇ ਪਿਤਾ ਜਸਵੰਤ ਸਿੰਘ 'ਤੇ ਗੱਡੀ ਚੜ੍ਹਾ ਦਿੱਤੀ | ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਫ਼ਰਾਰ ਹੋ ਗਿਆ | ਘਟਨਾ ਵਿਚ ਜਸਵੰਤ ਸਿੰਘ ਦੇ ਸਿਰ, ਦੋਵੇਂ ਪੈਰ ਅਤੇ ਸਰੀਰ 'ਤੇ ਕਈ ਜਗ੍ਹਾ ਸੱਟਾਂ ਵੱਜੀਆਂ | ਉਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਡੱਬਵਾਲੀ ਲਿਆਂਦਾ ਗਿਆ, ਜਿੱਥੋਂ ਏਮਜ਼ ਬਠਿੰਡਾ ਲਿਜਾਂਦੇ ਰਾਹ ਵਿਚ ਉਨ੍ਹਾਂ ਦੀ ਮੌਤ ਹੋ ਗਈ | ਥਾਣਾ ਸਦਰ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਪੁਲਿਸ ਅਮਲੇ ਸਮੇਤ ਮੌਕੇ ਦਾ ਜਾਇਜ਼ਾ ਲਿਆ | ਪਿੰਡ ਵਾਸੀਆਂ ਮੁਤਾਬਿਕ ਮੁਲਜ਼ਮ ਰਾਮ ਸਿੰਘ ਦਾ ਆਪਣੀ ਸ਼ਾਦੀਸ਼ੁਦਾ ਭੈਣ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ | ਭੈਣ ਦੇ ਪਤੀ ਦੀ ਮੌਤ ਉਪਰੰਤ ਜ਼ਮੀਨ ਦੀ ਸਾਂਭ-ਸੰਭਾਲ ਰਾਮ ਸਿੰਘ ਕੋਲ ਸੀ | ਦੋਸ਼ ਹੈ ਕਿ ਰਾਮ ਸਿੰਘ ਨੇ ਜ਼ਮੀਨ ਦਾ ਕੁਝ ਹਿੱਸਾ ਵੇਚ ਦਿੱਤਾ ਪਰ ਪੂਰੀ ਰਕਮ ਭੈਣ ਨੂੰ ਨਹੀਂ ਦਿੱਤੀ | ਜਸਵੰਤ ਸਿੰਘ ਆਪਣੀ ਧੀ ਦਾ ਹੱਕ ਦਿਵਾਉਣ ਦੇ ਪੱਖ ਵਿਚ ਸਨ ਤੇ ਇਸੇ ਗੱਲ 'ਤੇ ਉਹ ਰਾਮ ਸਿੰਘ ਨੂੰ ਰੋਕਦੇ ਸਨ, ਜਿਸ ਕਾਰਨ ਪਿਉ-ਪੁੱਤ ਵਿਚ ਮਾਮਲਾ ਹੱਤਿਆ ਤੱਕ ਪੁੱਜ ਗਿਆ |
ਪਿਛਲੀ ਖ਼ਬਰ ਸਿੱਖਿਆ ਬੋਰਡ ਵਲੋਂ 8ਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ 24 ਕਰੋੜ ਰੁ. ਦੇ ਬਜਟ ਦੀ ਮੰਗ ਅਗਲੀ ਖ਼ਬਰ ਵਿਧਾਇਕ ਪਠਾਣਮਾਜਰਾ ਨੂੰ ਭੇਜਿਆ ਜੇਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।