03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੜਕੀ ਹਾਦਸਿਆਂ 'ਚ ਪੰਜਾਬ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਗੁਆਈਆਂ ਜਾਨਾਂ

ਅਜੀਤ ਡੈਸਕ 05-04-2026

ਵੀਰਪਾਲ ਸਿੰਘ
ਬਠਿੰਡਾ, 4 ਅਪ੍ਰੈਲ-ਭਾਰਤ ਦੀਆਂ ਖ਼ੂਨੀ ਸੜਕਾਂ 'ਤੇ ਵਾਪਰੇ ਦਰਦਨਾਕ ਸੜਕ ਹਾਦਸਿਆਂ ਵਿਚ ਪੰਜਾਬ ਦੀਆਂ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀਆਂ ਕੀਮਤੀ ਜਾਨ ਗੁਆ ਲਈਆਂ ਹਨ | ਪੰਜਾਬ ਦੀ ਪ੍ਰਮੁੱਖ ਰਾਜਨੀਤਿਕ ਸ਼ਖ਼ਸੀਅਤਾਂ 'ਚ ਉੱਘੇ ਕਬੱਡੀ ਖਿਡਾਰੀ ਉੱਭਰ ਰਹੇ ਰਾਜਨੀਤਕ ਚਿਹਰੇ ਤੇ ਨਾਮਵਰ ਗਾਇਕ ਨੂੰ ਸੜਕ 'ਤੇ ਤੇਜ ਰਫ਼ਤਾਰ ਦੌੜਨ ਵਾਲੇ ਭਾਰੀ ਵਾਹਨਾਂ ਵਲੋਂ ਦਰੜੇ ਜਾਣ ਨਾਲ ਮਾਰੇ ਜਾ ਚੁੱਕੇ ਹਨ | ਇਨ੍ਹਾਂ ਨਾਮਵਰ ਸ਼ਖ਼ਸੀਅਤਾਂ ਵਿਚ ਦੇਸ਼ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਗਿਆਨੀ ਜ਼ੈਲ ਸਿੰਘ 25 ਦਸੰਬਰ 1994 ਨੂੰ ਕੀਰਤਨਪੁਰ ਨੇੜੇ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ ਸਨ | ਇਸੇ ਤਰ੍ਹਾਂ ਪੰਜਾਬੀ ਸਿਆਸਤ ਥੰਮ੍ਹ ਜਾਣੇ ਜਾਂਦੇ ਤਰਲੋਚਨ ਸਿੰਘ ਸਿਆਸਤੀ ਲੁਧਿਆਣਾ ਨੇੜੇ 8 ਜਨਵਰੀ 1988 ਵਿਚ ਸੜਕ ਹਾਦਸੇ 'ਚ ਮਾਰੇ ਗਏ ਸਨ | ਕਬੱਡੀ ਖੇਡ ਜਗਤ ਦੀ ਨਾਮਵਰ ਖਿਡਾਰੀ ਹਰਜੀਤ ਸਿੰਘ ਬਾਜਾਖਾਨਾ ਆਪਣੇ 4 ਹੋਰ ਕਬੱਡੀ ਖਿਡਾਰੀ ਸਾਥੀਆਂ ਸਮੇਤ 16 ਅਪ੍ਰੈਲ 1998 ਨੂੰ ਮਰਿੰਡੇ ਨੇੜੇ ਵਾਪਰੇ ਸੜਕ ਹਾਦਸੇ ਵਿਚ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਸਨ | 29 ਮਾਰਚ 2009 ਨੂੰ ਅਕਾਲੀ ਦਲ ਕੱਦਾਵਰ ਨੇਤਾ ਕੈਪਟਨ ਕੰਵਲਜੀਤ ਸਿੰਘ ਖਰੜ 'ਚ ਚੰਡੀਗੜ੍ਹ ਨੇੜੇ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ | ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਮਾਲਵੇ ਦੇ ਪ੍ਰਮੁੱਖ ਚਿਹਰੇ ਉੱਘੇ ਕਲਾਕਾਰ ਦੀਪ ਸਿੰਘ ਸਿੱਧੂ 15 ਫਰਵਰੀ 2022 ਨੂੰ ਮਾਨੇਸਰ ਪਲਵਲ (ਹਰਿਆਣਾ) ਨੇੜੇ ਵਾਪਰੇ ਸੜਕ ਹਾਦਸੇ ਵਿਚ ਮੌਤ ਦੇ ਮੂੰਹ ਵਿਚ ਚਲੇ ਗਏ ਸਨ | 27 ਸਤੰਬਰ 2025 ਨੂੰ ਬੱੱਦੀ ਹਿਮਾਚਲ ਪ੍ਰਦੇਸ਼ ਵਿਚ ਮੋਟਰ ਸਾਈਕਲ ਦੀ ਆਵਾਰਾ ਪਸ਼ੂਆਂ ਨਾਲ ਟਕਰਾਏ ਜਾਣ ਨਾਲ ਮਸ਼ਹੂਰ ਕਲਾਕਾਰ ਰਾਜਵੀਰ ਸਿੰਘ ਜਵੰਧਾ ਦੀ ਮੌਤ ਹੋ ਗਈ ਸੀ | ਤਾਜ਼ਾ ਘਟਨਾ ਵਿਚ ਮਾਮਲੇ ਦੀ ਰਾਜਨੀਤੀ ਦੇ ਯੂਥ ਕਾਂਗਰਸੀ ਨੇਤਾ ਖੁਸ਼ਬਾਜ ਸਿੰਘ ਜਟਾਣਾ ਆਪਣੇ ਡਰਾਈਵਰ ਸਮੇਤ ਪਾਣੀਪਤ ਹਰਿਆਣਾ ਵਿਚ ਹੋਏ ਸੜਕ ਹਾਦਸੇ ਵਿਚ ਮਾਰੇ ਗਏ ਹਨ | ਪੰਜਾਬ ਦੀਆਂ ਇਨ੍ਹਾਂ ਨਾਮਵਰ ਸ਼ਖ਼ਸੀਅਤਾਂ ਦੇ ਸੜਕ ਹਾਦਸਿਆਂ ਵਿਚ ਮਾਰੇ ਜਾਣ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਵੱਖ-ਵੱਖ ਟਿੱਪਣੀਆਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀਆਂ ਹਨ | ਗਿਆਨੀ ਜ਼ੈਲ ਸਿੰਘ, ਕੈਪਟਨ ਕੰਵਲਜੀਤ ਸਿੰਘ, ਤਰਲੋਚਨ ਸਿੰਘ ਰਿਆਸਤੀ ਨਾਲ ਵਾਪਰੇ ਸੜਕੀ ਹਾਦਸੇ ਆਪਣੇ ਸਮੇਂ ਕਈ ਹਰ ਸ਼ੰਕੇ ਖੜ੍ਹੇ ਕਰਦੇ ਰਹੇ ਹਨ | ਖੁਸ਼ਬਾਜ ਸਿੰਘ ਜਟਾਣਾ ਨਾਲ ਵਾਪਰੇ ਸੜਕੀ ਹਾਦਸੇ ਨੂੰ ਲੈ ਵੀ ਅਨੇਕਾਂ ਲੋਕਾਂ ਵਲੋਂ ਵੱਖ-ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ | ਦੁਨੀਆ ਭਰ 'ਚ ਪ੍ਰਸਿੱਧ ਕਲਾਕਾਰ ਰਾਜਵੀਰ ਜਵੰਧਾ ਦੀ ਮੌਤ ਹੋ ਗਈ ਸੀ | ਤਾਜ਼ੇ ਘਟਨਾਕ੍ਰਮ ਵਿਚ ਮਾਲਵੇ ਦੀ ਪ੍ਰਮੁੱਖ ਕਾਂਗਰਸੀ ਲੀਡਰ ਖੁਸ਼ਬਾਜ ਸਿੰਘ ਜਟਾਣਾ |

ਪਿਛਲੀ ਖ਼ਬਰ ਚੋਣਾਂ 'ਚ ਜੇਕਰ ਫੂਲਕਾ ਭਾਜਪਾ ਵਲੋਂ ਚੋਣ ਲੜਦੇ ਹਨ ਤਾਂ ਡਾ: ਰਾਣੂੰ ਵਲੋਂ ਮੁਕਾਬਲੇ 'ਚ ਚੋਣ ਲੜੀ ਜਾਵੇਗੀ ਅਗਲੀ ਖ਼ਬਰ ਕਿਉਂ ਅਦਾਲਤੀ ਚਾਰਾਜੋਈਆਂ ਮੂਹਰੇ ਨਹੀਂ ਟਿਕ ਰਹੇ ਨਸ਼ਾ ਤਸਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।