02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਰਕਾਰ ਇਜਲਾਸ ਸੱਦਣ ਦੀ ਥਾਂ ਪਹਿਲਾਂ ਸ਼ੋ੍ਰਮਣੀ ਕਮੇਟੀ ਨਾਲ ਗੱਲਬਾਤ ਕਰੇ-ਧਾਮੀ

ਅਜੀਤ ਡੈਸਕ 05-04-2026

ਅੰਮਿ੍ਤਸਰ, 4 ਅਪ੍ਰੈਲ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਹੀ ਇਸ ਗੱਲ ਲਈ ਯਤਨਸ਼ੀਲ ਹੈ ਕਿ ਜਦੋਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਨਿਰਾਦਰ ਹੁੰਦਾ ਹੋਵੇ, ਉਸਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਇਕ ਐਸਾ ਐਕਟ ਬਣੇ ਜਿਸਦੇ ਤਹਿਤ ਮੁੜ ਕੋਈ ਦੋਸ਼ੀ ਅਜਿਹੀ ਹਿਮਾਕਤ ਕਰਨ ਦਾ ਹੀਆ ਨਾ ਕਰ ਸਕੇ | ਇਹ ਪ੍ਰਗਟਾਵਾ ਅੱਜ ਇਥੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਤਾਂ ਹੁਣ ਇਸ ਮੁੱਦੇ 'ਤੇ ਗੱਲ ਕਰ ਰਹੀਆਂ ਹਨ, ਪਰ ਸ਼ੋ੍ਰਮਣੀ ਕਮੇਟੀ ਤਾਂ ਅਨੇਕਾਂ ਵਾਰ ਜਨਰਲ ਇਜਲਾਸਾਂ ਤੇ ਅੰੰਤਿੰ੍ਰਗ ਕਮੇਟੀ ਇਕੱਤਰਤਾਵਾਂ ਵਿਚ ਪਾਵਨ ਸਰੂਪਾਂ ਦੀਆਂ ਬੇਅਬਦੀਆਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਸਜ਼ਾਵਾਂ ਦੇਣ ਲਈ ਕਾਨੂੰਨ ਬਨਾਉਣ ਦੀ ਮੰਗ ਦੇ ਮਤੇ ਪਾਸ ਕਰਕੇ ਭੇਜਦੀ ਆ ਰਹੀ ਹੈ | 6 ਅਪ੍ਰੈਲ ਨੂੰ ਅੰਮਿ੍ਤਸਰ ਵਿਚ ਸੱਦੀ ਪੰਥਕ ਇਕੱਤਰਤਾ ਬਾਰੇ ਉਨ੍ਹਾਂ ਕਿਹਾ ਕਿ ਇਹ ਸਮੁੱਚੇ ਪੰਥ ਦਾ ਇਕੱਠ ਹੈ ਤੇ ਇਹਦੇ ਵਿਚ ਕਿਸੇ ਪ੍ਰਸਤਾਵਿਤ ਬਿੱਲ ਨੂੰ ਰੋਕਣ ਵਰਗੀ ਸਾਡੀ ਕੋਈ ਮਨਸ਼ਾ ਨਹੀਂ | ਉਨ੍ਹਾਂ ਕਿਹਾ ਕਿ ਸਰਕਾਰ ਕਾਹਲੀ ਵਿਚ ਵਿਸਾਖੀ ਮੌਕੇ ਇਜਲਾਸ ਸੱਦਣ ਦੀ ਥਾਂ ਪਹਿਲਾਂ ਸ਼ੋ੍ਰਮਣੀ ਕਮੇਟੀ ਨਾਲ ਗੱਲਬਾਤ ਕਰੇ |

ਪਿਛਲੀ ਖ਼ਬਰ ਡੀਪੂ ਹੋਲਡਰ ਕੱਲ੍ਹ ਲਾਉਣਗੇ ਸੰਗਰੂਰ ਵਿਖੇ ਧਰਨਾ ਅਗਲੀ ਖ਼ਬਰ ਕਨਵਰ ਅਰੋੜਾ ਕੰਸਲਟੈਂਟ ਦੇ ਨਵਾਂਸ਼ਹਿਰ ਦਫ਼ਤਰ ਵਿਖੇ ਕੱਲ੍ਹ ਲੱਗੇਗਾ ਸੰਡੇ ਵੀਜ਼ਾ ਮੇਲਾ-ਕਨਵਰ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।