01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਰਾਘਵ ਚੱਢਾ ਨੇ 'ਆਪ' ਦੇ ਇਲਜ਼ਾਮਾਂ ਖ਼ਿਲਾਫ਼ ਜਾਰੀ ਕੀਤਾ ਨਵਾਂ ਵੀਡੀਓ <br/>

ਅਜੀਤ ਡੈਸਕ 05-04-2026

ਨਵੀਂ ਦਿੱਲੀ, 4 ਅਪ੍ਰੈਲ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਅਤੇ ਰਾਘਵ ਚੱਢਾ ਦਰਮਿਆਨ ਸ਼ਬਦੀ ਜੰਗ ਲਗਾਤਾਰ ਜਾਰੀ ਹੈ | ਚੱਢਾ ਨੇ ਨਵਾਂ ਵੀਡੀਓ ਜਾਰੀ ਕਰਕੇ 'ਆਪ' ਦੇ ਇਲਜ਼ਾਮਾਂ 'ਤੇ ਪਲਟਵਾਰ ਕੀਤਾ ਹੈ | ਰਾਘਵ ਚੱਢਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਵੀਡੀਓ 'ਚ 'ਆਪ' ਵਲੋਂ ਉਨ੍ਹਾਂ 'ਤੇ ਲਾਏ ਤਿੰਨੋਂ ਇਲਜ਼ਾਮਾਂ ਨੂੰ ਸੱਚਾਈ ਤੋਂ ਸੱਖਣੇ ਦੱਸਿਆ | ਉਨ੍ਹਾਂ ਕਿਹਾ ਕਿ ਕੱਲ੍ਹ (ਸ਼ੁੱਕਰਵਾਰ) ਤੋਂ ਉਨ੍ਹਾਂ ਦੇ ਖ਼ਿਲਾਫ਼ ਇਹ ਸਕ੍ਰਿਪਟਿਡ ਮੁਹਿੰਮ ਚਲਾਈ ਜਾ ਰਹੀ ਹੈ | ਇਕੋ ਜਿਹੀ ਭਾਸ਼ਾ, ਇਕੋ ਜਿਹੇ ਇਲਜ਼ਾਮ, ਇਹ ਇਕ ਸੋਚੀ ਸਮਝੀ ਮੁਹਿੰਮ ਹੈ | ਰਾਘਵ ਚੱਢਾ ਨੇ ਕਿਹਾ ਕਿ ਉਹ ਬੋਲਣਾ ਨਹੀਂ ਚਾਹੁੰਦੇ ਸਨ, ਪਰ ਜੇਕਰ ਚੁੱਪ ਰਹਿੰਦੇ ਤਾਂ ਵਾਰ-ਵਾਰ ਦੁਹਰਾਇਆ ਗਿਆ ਝੂਠ ਵੀ ਸੱਚ ਲੱਗਣ ਲਗਦਾ ਹੈ | ਨਾਲ ਹੀ 'ਆਪ' 'ਤੇ ਲਗਾਤਾਰ ਜਵਾਬੀ ਹਮਲੇ ਕਰਨ ਦਾ ਇਸ਼ਾਰਾ ਕਰਦਿਆਂ ਫ਼ਿਲਮੀ ਅੰਦਾਜ਼ 'ਚ ਇਹ ਵੀ ਲਿਖਿਆ-ਜ਼ਖ਼ਮੀ ਹਾਂ, ਇਸ ਲਈ ਖ਼ਤਰਨਾਕ ਹਾਂ | ਉਨ੍ਹਾਂ ਆਖਿਰ 'ਚ ਕਿਹਾ ਕਿ ਉਨ੍ਹਾਂ 'ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ ਅਤੇ ਉਹ ਝੂਠ ਨੂੰ ਬੇਨਕਾਬ ਕਰਨਗੇ |

ਪਿਛਲੀ ਖ਼ਬਰ ਗੁ. ਬੜੂ ਸਾਹਿਬ ਵਿਖੇ ਤਿੰਨ ਰੋਜ਼ਾ 'ਵਿਸਾਖੀ ਸਮਾਗਮ' 12 ਤੋਂ ਅਗਲੀ ਖ਼ਬਰ ਕੋਲੇ ਦੀਆਂ ਕੀਮਤਾਂ 'ਚ ਅਚਾਨਕ ਵਾਧੇ ਨਾਲ ਇੱਟਾਂ ਦੇ ਭਾਅ ਚੜ੍ਹੇ ਅਸਮਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।