01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੰਜੀਵ ਅਰੋੜਾ ਵਲੋਂ ਵੈਦਬਾਣ ਦੇ ਐਮ.ਡੀ. ਸੁਭਾਸ਼ ਗੋਇਲ 'ਬੈਸਟ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ

ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਅ.ਬ.)-ਵੈਦਬਾਣ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਨੂੰ ਪੰਜਾਬ ਸਰਕਾਰ ਦੇ ਉਦਯੋਗ, ਵਣਜ, ਨਿਵੇਸ਼ ਪ੍ਰੋਤਸਾਹਨ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ 'ਬੈਸਟ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ ਕੀਤਾ | ਸੁਭਾਸ਼ ਗੋਇਲ ਨੇ ਆਯੁਰਵੇਦਿਕ ਦਵਾਈ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਤੇ ਕੁਦਰਤੀ ਇਲਾਜਾਂ ਪ੍ਰਤੀ ਜਾਗਰੂਕਤਾ ਫੈਲਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਆਯੁਰਵੇਦ ਭਾਰਤ ਦੀ ਪ੍ਰਾਚੀਨ ਤੇ ਪ੍ਰਭਾਵਸ਼ਾਲੀ ਡਾਕਟਰੀ ਪ੍ਰਣਾਲੀ ਹੈ ਅਤੇ ਇਸਨੂੰ ਆਧੁਨਿਕ ਜੀਵਨ ਸ਼ੈਲੀ ਦੇ ਅਨੁਸਾਰ ਅਪਣਾ ਕੇ, ਨਾਗਰਿਕ ਲੰਬੇ ਸਮੇਂ ਦੇ ਸਿਹਤ ਲਾਭ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਸੁਝਾਅ ਦਿੱਤਾ ਕਿ ਚੰਡੀਗੜ੍ਹ 'ਚ ਸਮੇਂ-ਸਮੇਂ 'ਤੇ ਆਯੁਰਵੇਦਿਕ ਸਿਹਤ ਕੈਂਪ, ਮੁਫ਼ਤ ਸਲਾਹ-ਮਸ਼ਵਰਾ ਕੈਂਪ ਤੇ ਜਨ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਲਾਭਾਂ ਦਾ ਲਾਭ ਉਠਾ ਸਕਣ¢ ਵੈਦਬਾਣ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਨੇ ਸਿਹਤ ਜਾਗਰੂਕਤਾ ਤੇ ਆਯੁਰਵੇਦ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵੇਰਵੇ ਦਿੱਤੇ |
ਪਿਛਲੀ ਖ਼ਬਰ ਪਾਕਿ 'ਚ ਡੀਜ਼ਲ 55 ਅਤੇ ਪੈਟਰੋਲ 43 ਫ਼ੀਸਦੀ ਹੋਇਆ ਮਹਿੰਗਾ ਅਗਲੀ ਖ਼ਬਰ ਗੰਗਾ ਦਾ ਪਾਣੀ ਨਹਾਉਣ ਦੇ ਮਿਆਰਾਂ ਲਈ ਪੂਰਾ, ਪ੍ਰਦੂਸ਼ਣ ਘਟ ਰਿਹੈ-ਕੇਂਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।