23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸੀ.ਸੀ.ਐਲ. ਦੀ ਮਨਜ਼ੂਰੀ ਨਾਲ ਪਨਗ੍ਰੇਨ, ਮਾਰਕਫੈੱਡ, ਪਨਸਪ ਤੇ ਕੇਂਦਰੀ ਏਜੰਸੀਆਂ ਸੁਚਾਰੂ ਢੰਗ ਨਾਲ ਕਰ ਸਕਣਗੀਆਂ ਫ਼ਸਲ ਦੀ ਖ਼ਰੀਦ

ਅਜੀਤ ਡੈਸਕ 01-04-2026
ਚੰਡੀਗੜ੍ਹ, 31 ਮਾਰਚ (ਸੰਦੀਪ ਕੁਮਾਰ ਮਾਹਨਾ)-ਕੇਂਦਰ ਸਰਕਾਰ ਨੇ ਰੱਬੀ ਸੀਜ਼ਨ 2026-27 ਦੌਰਾਨ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਬਿਨਾ ਰੁਕਾਵਟ ਚਲਾਉਣ ਲਈ ਪੰਜਾਬ ਨੂੰ 30,973 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਿਟ (ਸੀ.ਸੀ.ਐਲ.) ਮਨਜ਼ੂਰ ਕਰ ਦਿੱਤੀ ਹੈ | ਇਸ ਨਾਲ ਖ਼ਰੀਦ ਏਜੰਸੀਆਂ ਨੂੰ ਮੰਡੀ ਪੱਧਰ 'ਤੇ ਲੋੜੀਂਦਾ ਫੰਡ ਸਮੇਂ ਸਿਰ ਉਪਲਬਧ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਭੁਗਤਾਨ ਤੁਰੰਤ ਕਰਨ 'ਚ ਮਦਦ ਮਿਲੇਗੀ | ਸੀ.ਸੀ.ਐਲ. ਰਕਮ ਦੀ ਵਰਤੋਂ ਮੁੱਖ ਤੌਰ 'ਤੇ ਅਨਾਜ ਦੀ ਖ਼ਰੀਦ, ਭੰਡਾਰਨ (ਸਟੋਰੇਜ), ਲਿਫ਼ਟਿੰਗ ਅਤੇ ਆਵਾਜਾਈ ਦੇ ਖ਼ਰਚਿਆਂ ਲਈ ਕੀਤਾ ਜਾਂਦਾ ਹੈ | ਪੰਜਾਬ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਜਿਵੇਂ ਕਿ ਪਨਗ੍ਰੇਨ, ਮਾਰਕਫੈਡ, ਪਨਸਪ ਅਤੇ ਕੇਂਦਰੀ ਏਜੰਸੀਆਂ ਇਸ ਰਕਮ ਦੇ ਜ਼ਰੀਏ ਮੰਡੀਆਂ ਵਿਚ ਆ ਰਹੀ ਕਣਕ ਦੀ ਖ਼ਰੀਦ ਸੁਚਾਰੂ ਢੰਗ ਨਾਲ ਕਰ ਸਕਣਗੀਆਂ | ਇਸ ਵਾਰ ਵੀ ਸੂਬੇ ਦੀਆਂ ਹਜ਼ਾਰਾਂ ਅਨਾਜ ਮੰਡੀਆਂ 'ਚ ਪਹਿਲਾਂ ਹੀ ਪ੍ਰਬੰਧ ਪੂਰੇ ਕੀਤੇ ਜਾ ਰਹੇ ਹਨ | ਬੋਰੀਆਂ, ਤੋਲ ਕਾਂਟੇ, ਮਜ਼ਦੂਰੀ ਤੇ ਆਵਾਜਾਈ ਦੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ | ਨਾਲ ਹੀ, ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਖ਼ਰੀਦ ਮਗਰੋਂ 24 ਤੋਂ 48 ਘੰਟਿਆਂ ਦੇ ਅੰਦਰ-ਅੰਦਰ ਭੁਗਤਾਨ ਸਿੱਧਾ ਕਿਸਾਨਾਂ ਦੇ ਖਾਤਿਆਂ ਵਿਚ ਪਹੁੰਚ ਸਕੇ | ਖੇਤੀ ਮਾਹਿਰਾਂ ਅਨੁਸਾਰ ਇਸ ਵਾਰ ਪੰਜਾਬ 'ਚ ਕਣਕ ਦੀ ਪੈਦਾਵਾਰ ਚੰਗੀ ਰਹਿਣ ਦੀ ਸੰਭਾਵਨਾ ਹੈ |
ਪਿਛਲੀ ਖ਼ਬਰ ਬਣਿਆ ਰਹੇਗਾ ਹਿਮਾਚਲ ਪੰਜਾਬ ਦਾ ਪਿਆਰ-ਰਾਣਾ ਕੇ.ਪੀ ਸਿੰਘ ਅਗਲੀ ਖ਼ਬਰ ਭੋਪਾਲ ਵਿਖੇ ਸਿਲੰਡਰ ਲੈਣ ਲਈ ਕਤਾਰ 'ਚ ਲੱਗੇ ਲੋਕ।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।