20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਭਾਜਪਾ ਸੰਸਦ ਮੈਂਬਰ ਨੇ ਰਾਜ ਸਭਾ 'ਚ ਚੁੱਕਿਆ ਮੁਸਲਿਮ ਭਾਈਚਾਰੇ ਨੂੰ ਓ.ਬੀ.ਸੀ. ਰਾਖਵੇਂਕਰਨ ਤੋਂ ਬਾਹਰ ਕਰਨ ਦਾ ਮੁੱਦਾ <br/>

ਅਜੀਤ ਡੈਸਕ 31-03-2026
ਨਵੀਂ ਦਿੱਲੀ, 30 ਮਾਰਚ (ਉਪਮਾ ਡਾਗਾ ਪਾਰਥ)-ਰਾਜ ਸਭਾ 'ਚ ਸੋਮਵਾਰ ਨੂੰ ਉਸ ਵੇਲੇ ਜੰਮ ਕੇ ਹੰਗਾਮਾ ਹੋਇਆ ਜਦੋਂ ਭਾਜਪਾ ਸੰਸਦ ਮੈਂਬਰ ਕੇ. ਲਕਸ਼ਮਣ ਨੇ ਮੁਸਲਮਾਨ ਭਾਈਚਾਰੇ ਨੂੰ ਓ.ਬੀ.ਸੀ. ਵਰਗ ਦੇ ਰਾਖਵੇਂਕਰਨ ਤੋਂ ਹਟਾਉਣ ਦਾ ਮੁੱਦਾ ਉਠਾਇਆ | ਕੇ. ਲਕਸ਼ਮਣ ਨੇ ਸਿਫਰ ਕਾਲ 'ਚ ਮੁੱਦਾ ਉਠਾਉਂਦਿਆਂ ਕਿਹਾ ਕਿ ਓ. ਬੀ. ਸੀ. ਰਾਖਵੇਂਕਰਨ ਦਾ ਫਾਇਦਾ ਸਿਰਫ਼ ਸਮਾਜਿਕ ਤੌਰ 'ਤੇ ਪਛੜੇ ਵਰਗਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਇਸ ਨੂੰ ਧਰਮ ਦੇ ਆਧਾਰ 'ਤੇ ਨਹੀਂ ਦਿੱਤਾ ਜਾਣ ਚਾਹੀਦਾ | ਵਿਰੋਧੀ ਧਿਰਾਂ ਨੇ ਇਸ ਦਾ ਵਿਰੋਧ ਕਰਦਿਆਂ ਜੰਮ ਨੇ ਹੰਗਾਮਾ ਕੀਤਾ ਅਤੇ ਰੋਸ ਵਜੋਂ ਸਦਨ 'ਚੋਂ ਵਾਕਆਊਟ ਕਰ ਦਿੱਤਾ | ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਸਮਾਜਿਕ ਰੂਪ ਨਾਲ ਪਛੜੇ ਵਰਗਾਂ ਲਈ ਬਣਾਏ ਗਏ ਰਾਖਵੇਂਕਰਨ ਦੀ ਕੁਝ ਰਾਜਾਂ 'ਚ ਧਰਮ ਦੇ ਆਧਾਰ 'ਤੇ ਦੁਰਵਰਤੋਂ ਕੀਤੀ ਜਾ ਰਹੀ ਹੈ, ਜੋ ਸੰਵਿਧਾਨ ਦੀ ਭਾਵਨਾ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਰਾਖਵੇੇਂਕਰਨ ਦਾ ਮੂਲ ਉਦੇਸ਼ ਸਮਾਜਿਕ ਅਤੇ ਸਿੱਖਿਅਕ ਪਛੜੇਪਣ ਨੂੰ ਦੂਰ ਕਰਨਾ ਹੈ, ਪਰ ਕੁਝ ਰਾਜ ਸਰਕਾਰਾਂ ਇਸ ਨੂੰ ਧਾਰਮਿਕ ਪਛਾਣ ਨਾਲ ਜੋੜ ਕੇ ਲਾਗੂ ਕਰ ਰਹੀਆਂ ਹਨ | ਭਾਜਪਾ ਨੇਤਾ ਨੇ ਕਰਨਾਟਕ, ਪੱਛਮੀ ਬੰਗਾਲ, ਤਾਮਿਲਨਾਡੂ, ਤੇਲੰਗਾਨਾ ਅਤੇ ਕੇਰਲ ਸਰਕਾਰਾਂ ਵਲੋਂ ਅਜਿਹਾ ਕਰਨ ਦੀ ਮਿਸਾਲ ਦਿੰਦਿਆਂ ਇਹ ਵੀ ਕਿਹਾ ਕੁਝ ਮਾਮਲਿਆਂ 'ਚ ਅਦਾਲਤਾਂ ਨੇ ਵੀ ਇਸ ਤਰ੍ਹਾਂ ਦੀਆਂ ਵਿਵਸਥਾਵਾਂ 'ਤੇ ਇਤਰਾਜ਼ ਪ੍ਰਗਟਾਇਆ ਹੈ | ਉਨ੍ਹਾਂ ਧਰਮ ਆਧਾਰਿਤ ਰਾਖਵੇੇਂਕਰਨ ਦੀ ਵਿਆਪਕ ਸਮੀਖਿਆ ਕਰਵਾਉਣ ਦੀ ਵੀ ਮੰਗ ਕੀਤੀ | ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਨੂੰ ਵੰਡ ਪਾਉਣ ਵਾਲਾ ਮੁੱਦਾ ਦਸਦਿਆਂ ਇਸ ਨੂੰ ਸੰਵਿਧਾਨ ਅਤੇ ਸਮਾਜਿਕ ਨਿਆਂ ਦੇ ਖ਼ਿਲਾਫ਼ ਕਰਾਰ ਦਿੱਤਾ | ਵਿਰੋਧੀ ਧਿਰਾਂ ਨੇ ਰੋਸ ਵਜੋਂ ਉੱਪਰਲੇ ਸਦਨ 'ਚੋਂ ਵਾਕਆਊਟ ਕਰ ਦਿੱਤਾ |

ਪਿਛਲੀ ਖ਼ਬਰ ਡੱਚ ਪ੍ਰਧਾਨ ਮੰਤਰੀ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਮੋਦੀ ਵਲੋਂ ਸ਼ਾਂਤੀ ਦੀ ਜਲਦ ਬਹਾਲੀ ਦੀ ਲੋੜ 'ਤੇ ਜ਼ੋਰ ਅਗਲੀ ਖ਼ਬਰ ਪਿ੍ਅੰਕਾ ਗਾਂਧੀ ਨੇ ਪੱਛਮੀ ਏਸ਼ੀਆ ਸੰਘਰਸ਼ 'ਤੇ ਸੰਸਦ 'ਚ ਬਹਿਸ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।