ਅਟਾਰੀ (ਅੰਮਿ੍ਤਸਰ), 30 ਮਾਰਚ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)-ਪੁਲਿਸ ਜਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਚੌਂਕੀ ਰਾਜਾਤਾਲ ਦੇ ਇਲਾਕੇ ਵਿਖੇ ਇੱਕ ਨੌਜਵਾਨ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮਿ੍ਤਕ ਦੀ ਪਹਿਚਾਣ ਸੋਨੂ ਸਿੰਘ (30) ਪੁੱਤਰ ਮੇਜਰ ਸਿੰਘ ਵਾਸੀ ਪਿੰਡ ਰਾਜਾਤਾਲ ਵਜੋਂ ਹੋਈ ਹੈ | ਸਰਹੱਦੀ ਪਿੰਡ ਰਾਜਾ ਤਾਲ ਤੋਂ ਸਵੇਰੇ 10 ਵਜੇ ਆਪਣੇ ਕੰਮ 'ਤੇ ਜਾ ਰਹੇ ਸੋਨੂੰ ਸਿੰਘ ਨੂੰ ਲੁਟੇਰਿਆਂ ਨੇ ਲੁੱਟ ਦੀ ਨੀਯਤ ਨਾਲ ਰੋਕਿਆ ਤੇ ਪੈਸਿਆਂ ਦੀ ਮੰਗ ਕੀਤੀ ਪਰ ਉਸ ਵਲੋਂ ਨਾਂਹ ਕਰ ਦੇਣ ਕਾਰਨ ਲੁਟੇਰਿਆਂ ਨੇ ਉਸਨੂੰ ਗੋਲੀਆਂ ਮਾਰ ਕੇ ਉਸਦਾ ਮੋਟਰਸਾਈਕਲ, ਪਰਸ, ਮੋਬਾਈਲ ਕੱਢ ਕੇ ਭੱਜਣ ਵਿਚ ਸਫਲ ਹੋ ਗਏ | ਪੁਲਿਸ ਥਾਣਾ ਘਰਿੰਡਾ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ |