13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰੇਮੰਡ ਦੇ ਸਾਬਕਾ ਚੇਅਰਮੈਨ ਵਿਜੇਪਤ ਸਿੰਘਾਨੀਆ ਦਾ ਦਿਹਾਂਤ

ਅਜੀਤ ਡੈਸਕ 29-03-2026

ਮੁੰਬਈ, 28 ਮਾਰਚ (ਪੀ.ਟੀ.ਆਈ.)-ਰੇਮੰਡ ਦੇ ਸਾਬਕਾ ਚੇਅਰਮੈਨ ਵਿਜੇਪਤ ਸਿੰਘਾਨੀਆ ਦਾ ਸਨਿਚਰਵਾਰ ਨੂੰ ਇੱਥੇ ਦੇਹਾਂਤ ਹੋ ਗਿਆ | ਉਹ 87 ਸਾਲ ਦੇ ਸਨ | ਉਨ੍ਹਾਂ ਦੇ ਪੁੱਤਰ ਗੌਤਮ ਸਿੰਘਾਨੀਆ, ਜੋ ਕਿ ਗਰੁੱਪ ਦੇ ਮÏਜੂਦਾ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਹਨ, ਨੇ 'ਐਕਸ' 'ਤੇ ਉਨ੍ਹਾਂ ਦੇ ਦਿਹਾਂਤ ਦਾ ਐਲਾਨ ਕੀਤਾ | ਰੇਮੰਡ ਗਰੁੱਪ ਦੇ ਬੁਲਾਰੇ ਨੇ ਕਿਹਾ ਕਿ ਅੰਤਿਮ ਸੰਸਕਾਰ ਐਤਵਾਰ ਨੂੰ ਕੀਤੇ ਜਾਵੇਗਾ | ਪਦਮ ਭੂਸ਼ਣ ਪ੍ਰਾਪਤ ਕਰਨ ਵਾਲੇ ਵਿਜੇਪਤ ਸਿੰਘਾਨੀਆ ਇਕ ਉਤਸੁਕ ਪਾਇਲਟ ਵੀ ਸਨ ਤੇ ਗਰਮ ਹਵਾ ਦੇ ਗੁਬਾਰੇ 'ਚ ਪ੍ਰਾਪਤ ਕੀਤੀ ਗਈ ਸਭ ਤੋਂ ਉੱਚੀ ਉਚਾਈ ਦਾ ਵਿਸ਼ਵ ਰਿਕਾਰਡ ਰੱਖਦੇ ਸਨ | ਉਨ੍ਹਾਂ ਨੇ 2000 ਤੱਕ 2 ਦਹਾਕਿਆਂ ਤੱਕ ਚੇਅਰਮੈਨ ਵਜੋਂ ਰੇਮੰਡ ਦੀ ਅਗਵਾਈ ਕੀਤੀ | ਕੰਪਨੀ ਦੀ ਵਾਗਡੋਰ ਗÏਤਮ ਨੂੰ ਸੌਂਪਣ ਤੋਂ ਬਾਅਦ, ਵਿਜੇਪਤ ਨੇ ਕੰਪਨੀ 'ਚ ਆਪਣੀ ਪੂਰੀ 37 ਫ਼ੀਸਦ ਹਿੱਸੇਦਾਰੀ ਆਪਣੇ ਪੁੱਤਰ ਨੂੰ ਤਬਦੀਲ ਕਰ ਦਿੱਤੀ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਸਾਊਦੀ ਅਰਬ ਦੇ ਕ੍ਰਾਊਨ ਪਿ੍ੰਸ ਨਾਲ ਗੱਲਬਾਤ ਅਗਲੀ ਖ਼ਬਰ ਸਿਰਫ ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦਰਮਿਆਨ ਹੀ ਹੋਈ ਸੀ ਫ਼ੋਨ 'ਤੇ ਗੱਲਬਾਤ-ਵਿਦੇਸ਼ ਮੰਤਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।