09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਜੀਂਦ 'ਚ 'ਗੁਲਾਲ' ਨਿਰਮਾਣ ਯੂਨਿਟ 'ਚ ਅੱਗ ਲੱਗਣ ਨਾਲ 4 ਔਰਤਾਂ ਦੀ ਮੌਤ <br/>

ਅਜੀਤ ਡੈਸਕ 08-03-2026
ਚੰਡੀਗੜ੍ਹ, 7 ਮਾਰਚ (ਪੀ.ਟੀ.ਆਈ.)-ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਇੱਕ 'ਗੁਲਾਲ' (ਪਾਊਡਰ ਰੰਗ) ਨਿਰਮਾਣ ਯੂਨਿਟ ਵਿੱਚ ਅੱਗ ਲੱਗਣ ਨਾਲ 4 ਮਹਿਲਾ ਮਜ਼ਦੂਰਾਂ ਦੀ ਮÏਤ ਹੋ ਗਈ ਅਤੇ ਘੱਟੋ-ਘੱਟ 11 ਹੋਰ ਜ਼ਖ਼ਮੀ ਹੋ ਗਏ | ਸਥਾਨਕ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਫੀਦੋਂ ਦੇ ਭਾਟ ਕਲੋਨੀ ਦੇ ਰਿਹਾਇਸ਼ੀ ਖੇਤਰ ਵਿਚ ਸਥਿਤ ਫੈਕਟਰੀ 'ਚ ਅੱਗ ਦਾਖਲਾ ਦਰਵਾਜ਼ੇ 'ਤੇ ਲੱਗੀ | ਕੁਝ ਮਜ਼ਦੂਰਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਫੈਕਟਰੀ ਦੀ ਛੱਤ ਤੋਂ ਛਾਲ ਵੀ ਮਾਰ ਦਿੱਤੀ¢ ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਮÏਕੇ 'ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ, ਬਲਦੀ ਫੈਕਟਰੀ ਵਿੱਚੋਂ ਕਰਮਚਾਰੀਆਂ ਨੂੰ ਬਚਾਉਣ ਲਈ ਇੱਕ ਦੀਵਾਰ ਤੋੜ ਦਿੱਤੀ¢ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ¢ਜੀਂਦ ਦੇ ਪੁਲਿਸ ਸੁਪਰਡੈਂਟ ਕੁਲਦੀਪ ਸਿੰਘ ਨੇ ਕਿਹਾ ਕਿ ਅੱਗ ਲੱਗਣ ਨਾਲ ਚਾਰ ਮਹਿਲਾ ਮਜ਼ਦੂਰਾਂ ਦੀ ਮÏਤ ਹੋ ਗਈ¢ ਉਨ੍ਹਾਂ ਵਿੱਚੋਂ ਤਿੰਨ ਦੀ ਉਮਰ ਲਗਭਗ 50 ਸਾਲ ਸੀ, ਜਦੋਂ ਕਿ ਚÏਥੀ 36 ਸਾਲ ਦੀ ਸੀ¢ ਇਸ ਘਟਨਾ ਵਿੱਚ ਲਗਭਗ 10-11 ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ¢

ਪਿਛਲੀ ਖ਼ਬਰ ਵਿਸ਼ਵ ਕੱਪ ਕਾਰਨ ਹੋਟਲ ਤੇ ਹਵਾਈ ਟਿਕਟਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਅਗਲੀ ਖ਼ਬਰ ਅਮਰਦੀਪ ਕਾਲਜ 'ਚ ਹੋਈ ਨਾਟਕ 'ਪੀੜ੍ਹੀ ਦਰ ਪੀੜ੍ਹੀ' ਦੀ ਸ਼ਾਨਦਾਰ ਪੇਸ਼ਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।