18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰਾਖੀ ਚੌਧਰੀ ਨੇ 65ਵਾਂ ਰੈਂਕ ਕੀਤਾ ਹਾਸਿਲ <br/>

ਅਜੀਤ ਡੈਸਕ 07-03-2026
ਪੋਜੇਵਾਲ ਸਰਾਂ (ਨਵਾਂਸ਼ਹਿਰ), 6 ਮਾਰਚ (ਨਵਾਂਗਰਾਂਈ)-ਤਹਿਸੀਲ ਬਲਾਚੌਰ ਦੇ ਪਿੰਡ ਟੋਰੋਵਾਲ ਦੀ ਨੂੰ ਹ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ 'ਚ ਆਲ ਇੰਡੀਆ ਪੱਧਰ 'ਤੇ 65ਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਇਲਾਕੇ ਅਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਪਿੰਡ ਟੋਰੋਵਾਲ ਹਾਲ ਨਿਵਾਸੀ ਚੰਡੀਗੜ੍ਹ ਦੀ ਰਾਖੀ ਚੌਧਰੀ ਪਤਨੀ ਲਵਿਸ਼ ਚੌਧਰੀ ਦੀ ਇਸ ਪਾ੍ਰਪਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਖੀ ਚੌਧਰੀ ਦੇ ਸਹੁਰੇ ਪਰਮਿੰਦਰਜੀਤ ਸਿੰਘ ਇੰਸਪੈਕਟਰ ਚੰਡੀਗੜ੍ਹ ਪੁਲਿਸ ਨੇ ਦੱਸਿਆ ਰਾਖੀ ਚੌਧਰੀ ਨੇ ਗਰੈਜੂਏਸ਼ਨ ਆਈ. ਆਈ. ਟੀ. ਰੁੜਕੀ ਅਤੇ ਪੋਸਟ ਗਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ | ਰਾਖੀ ਚੌਧਰੀ ਦੀ ਇਸ ਪ੍ਰਾਪਤੀ 'ਤੇ ਸਮਾਜ ਦੇ ਵੱਖ ਵੱਖ ਆਗੂਆਂ ਨੇ ਰਾਖੀ ਚੌਧਰੀ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਭਾਈ ਹਰਿਸਿਮਰਨ ਸਿੰਘ ਨਮਿਤ ਅੰਤਿਮ ਅਰਦਾਸ ਸਮਾਗਮ 8 ਨੂੰ ਅਗਲੀ ਖ਼ਬਰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਨਾਨਕਸ਼ਾਹੀ ਸੰਮਤ 558 ਦਾ ਨਵਾਂ ਕੈਲੰਡਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।