04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਮਨਾਇਆ ਗਿਆ ਕੌਮਾਂਤਰੀ ਮਾਂ-ਬੋਲੀ ਦਿਹਾੜਾ <br/>

ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)-ਕੌਮਾਂਤਰੀ ਮਾਂ-ਬੋਲੀ ਦਿਹਾੜੇ ਮੌਕੇ ਲਹਿੰਦੇ ਪੰਜਾਬ ਦੇ ਲਾਹੌਰ, ਰਾਵਲਪਿੰਡੀ, ਗੁਜਰਾਤ, ਪਾਕਪਟਨ, ਫੈਸਲਾਬਾਦ, ਗੁੱਜਰਾਂਵਾਲਾ, ਸਾਹੀਵਾਲ, ਸਿਆਲਕੋਟ, ਝਨਿਉਟ, ਝੰਗ ਸਦਰ, ਸ੍ਰੀ ਨਨਕਾਣਾ ਸਾਹਿਬ ਅਤੇ ਕਸੂਰ ਆਦਿ ਸ਼ਹਿਰਾਂ 'ਚ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ ਗਿਆ | ਲਾਹੌਰ ਤੋਂ ਇਸ ਬਾਰੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਬਾਬਰ ਜਲੰਧਰੀ ਨੇ ਦੱਸਿਆ ਕਿ ਲਾਹੌਰ 'ਚ ਪ੍ਰੈੱਸ ਕਲੱਬ ਦੇ ਬਾਹਰ ਪੰਜਾਬੀ ਪ੍ਰਚਾਰ ਸੰਸਥਾ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਵਿਸ਼ਾਲ ਰੈਲੀ ਕੱਢੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਅਹਿਮਦ ਰਜ਼ਾ ਪੰਜਾਬੀ ਅਤੇ ਪ੍ਰੋ. ਤਾਰਿਕ ਜਟਾਲਾ ਨੇ ਕਿਹਾ ਕਿ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਸਕੂਲੀ ਪੱਧਰ 'ਤੇ ਪੰਜਾਬੀ ਨੂੰ ਲਾਜ਼ਮੀ ਕਰਨ ਦੇ ਜੋ ਆਦੇਸ਼ ਜਾਰੀ ਕੀਤੇ ਗਏ ਗਏ ਹਨ, ਉਨ੍ਹਾਂ 'ਤੇ ਅਜੇ ਤੱਕ ਅਮਲ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ ਇਸ ਬਾਰੇ ਬਿਲ ਪੇਸ਼ ਕਰਨ ਉਪਰੰਤ ਮਨਜ਼ੂਰੀ ਦੇਣ ਦੇ ਬਾਵਜੂਦ ਅਫ਼ਸਰਸ਼ਾਹੀ ਵਲੋਂ ਇਸ ਨੂੰ ਅਮਲ 'ਚ ਲਿਆਉਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ | ਬਾਬਾ ਨਜ਼ਮੀ, ਇਕਬਾਲ ਕੇਸਰ, ਜ਼ਮੀਲ ਪਾਲ, ਅੰਜੁਮ ਗਿੱਲ, ਅਨਵਰ ਅਜ਼ੀਜ਼, ਜ਼ਾਹਿਰ ਭੱਟੀ ਅਤੇ ਇਲਿਆਸ ਘੁੰਮਣ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਕੂਲਾਂ-ਕਾਲਜਾਂ 'ਚ ਨਰਸਰੀ ਜਮਾਤ ਤੋਂ ਗ੍ਰੇਜੂਏਸ਼ਨ ਤਕ ਪੰਜਾਬੀ ਨੂੰ ਵਿਸ਼ੇ ਦੇ ਤੌਰ 'ਤੇ ਲਾਗੂ ਕਰਨ ਅਤੇ ਮਾਂ-ਬੋਲੀ ਨੂੰ ਪੜਾਉਣ ਲਈ ਸਕੂਲਾਂ ਤੇ ਕਾਲਜਾਂ 'ਚ ਉਸਤਾਦਾਂ ਦੀ ਭਰਤੀ ਦੀ ਮੰਗ ਰੱਖੀ | ਅਹਿਮਦ ਰਜ਼ਾ ਪੰਜਾਬੀ ਨੇ ਕਿਹਾ ਕਿ ਮਾਂ-ਬੋਲੀ ਬੋਲਣ ਵਾਲੇ ਲਹਿੰਦੇ ਪੰਜਾਬ 'ਚ ਤਕਰੀਬਨ 14 ਕਰੋੜ ਪੰਜਾਬੀ ਹਨ, ਪਰ ਸੂਬੇ ਦੇ ਕਿਸੇ ਵੀ ਸਕੂਲ, ਕਾਲਜ 'ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ |

ਪਿਛਲੀ ਖ਼ਬਰ ਪਿੰਡ ਅੜੈ੍ਹਚਾਂ ਵਿਖੇ ਸੁੰਦਰ ਦਸਤਾਰ ਮੁਕਾਬਲੇ ਅੱਜ ਅਗਲੀ ਖ਼ਬਰ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਣ ਤੋਂ ਲੱਗੇ ਝਿਜਕਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।