04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਾਕਿ ਵਲੋਂ ਰਮਜ਼ਾਨ ਦੌਰਾਨ ਅੱਤਵਾਦੀ ਸਮੂਹਾਂ ਨੂੰ ਦਾਨ ਨਾ ਦੇਣ ਬਾਰੇ ਚਿਤਾਵਨੀ ਜਾਰੀ <br/>

ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਸਰਕਾਰ ਨੇ ਨਾਗਰਿਕਾਂ ਨੂੰ ਰਮਜ਼ਾਨ ਦੌਰਾਨ ਸਿਰਫ਼ ਪ੍ਰਮਾਣਿਤ ਸੰਗਠਨਾਂ ਨੂੰ ਜ਼ਕਾਤ ਅਤੇ ਦਾਨ ਦੇਣ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ | ਹੁਕਮ 'ਚ ਸਪਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਸੰਗਠਨਾਂ ਨੂੰ ਵਿੱਤੀ ਸਹਾਇਤਾ ਦੇਣਾ 1997 ਦੇ ਅੱਤਵਾਦ ਵਿਰੋਧੀ ਐਕਟ ਦੇ ਤਹਿਤ ਅਪਰਾਧ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਸੂਚੀ 'ਚ ਕਈ ਅੱਤਵਾਦੀ ਸਮੂਹ ਵੀ ਸ਼ਾਮਿਲ ਹਨ | ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਪੰਜਾਬ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਉਪਲਬੱਧ ਹੈ | ਇਸ ਸੂਚੀ 'ਚ ਅੱਤਵਾਦੀ ਸੰਗਠਨ, ਕੱਟੜਪੰਥੀ ਸਮੂਹ ਅਤੇ ਗ਼ੈਰ-ਰਜਿਸਟਰਡ ਟਰੱਸਟ ਸ਼ਾਮਿਲ ਹਨ | ਇਨ੍ਹਾਂ ਅੱਤਵਾਦੀ ਸੰਗਠਨਾਂ 'ਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ, ਅਲ-ਕਾਇਦਾ, ਜਮੀਅਤ-ਉਲ-ਅੰਸਾਰ, ਆਈ. ਐੱਸ. ਆਈ. ਐੱਸ. ਅਤੇ ਹਿਜ਼ਬ-ਉਤ-ਤਾਹਿਰੀ ਸ਼ਾਮਿਲ ਹਨ | ਇਨ੍ਹਾਂ ਸਾਰਿਆਂ ਨੂੰ ਭਾਰਤ ਸਰਕਾਰ ਨੇ ਵੀ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਕੀਤਾ ਹੈ | ਇਨ੍ਹਾਂ ਸੰਗਠਨਾਂ 'ਤੇ ਪਾਕਿ 'ਚ ਵੀ ਪਾਬੰਦੀ ਲਗਾਈ ਗਈ ਹੈ ਪਰ ਪਾਕਿਸਤਾਨ ਉਨ੍ਹਾਂ ਨੂੰ ਅੱਤਵਾਦੀ ਸੰਗਠਨ ਦੀ ਬਜਾਏ ਕੱਟੜਪੰਥੀ ਜਥੇਬੰਦੀ ਮੰਨਦਾ ਹੈ | ਸਰਕਾਰੀ ਸੂਚੀ 'ਚ ਬਲੋਚਿਸਤਾਨ ਨਾਲ ਜੁੜੇ ਤਹਿਰੀਕ-ਏ-ਨਫਾਜ਼ ਅਮਾਨ, ਤਹਫੁਜ਼ ਹੁਦੁੱਦੁੱਲਾ, ਬਲੋਚਿਸਤਾਨ ਵਾਜ਼ਾ ਲਿਬਰੇਸ਼ਨ ਆਰਮੀ, ਬਲੋਚ ਰਿਪਬਲਿਕਨ ਪਾਰਟੀ ਆਜ਼ਾਦ, ਬਲੋਚਿਸਤਾਨ ਯੂਨਾਈਟਿਡ ਆਰਮੀ, ਇਸਲਾਮ ਮੁਜ਼ਾਹਦੀਨ, ਜੈਸ਼-ਅਲ-ਇਸਲਾਮ ਅਤੇ ਬਲੋਚਿਸਤਾਨ ਨੈਸ਼ਨਲ ਲਿਬਰੇਸ਼ਨ ਆਰਮੀ ਸੰਗਠਨ ਵੀ ਸ਼ਾਮਿਲ ਹਨ | ਹੋਰ ਪਾਬੰਦੀਸ਼ੁਦਾ ਸੰਗਠਨਾਂ 'ਚ ਖਾਨਾ-ਏ-ਹਿਕਮਤ ਗਿਲਗਿਤ-ਬਾਲਟਿਸਤਾਨ, ਤਹਿਰੀਕ-ਏ-ਤਾਲਿਬਾਨ ਸਵਾਤ, ਤਹਿਰੀਕ-ਏ-ਤਾਲਿਬਾਨ ਮੁਹੰਮਦ, ਤਾਰਿਕ ਗੀਦਰ ਗਰੁੱਪ, ਅਬਦੁੱਲਾ ਆਜ਼ਮ ਬਿ੍ਗੇਡ, ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ, ਇਸਲਾਮਿਕ ਮੂਵਮੈਂਟ ਆਫ਼ ਉਜ਼ਬੇਕਿਸਤਾਨ, ਇਸਲਾਮਿਕ ਜਹਾਦ ਯੂਨੀਅਨ, 313 ਬਿ੍ਗੇਡ, ਤਹਿਰੀਕ-ਏ-ਤਾਲਿਬਾਨ ਬਜੌਰ, ਅਮਰ ਬਿਲ ਮਾਰੂਫ ਵਾਨੀ ਅਨਲ ਮੁਨਕਰ (ਹਾਜੀ ਨਾਮਦਾਰ ਗਰੁੱਪ) ਅਤੇ ਬਲੋਚ ਸਟੂਡੈਂਟ ਆਰਗੇਨਾਈਜ਼ੇਸ਼ਨ ਆਜ਼ਾਦ ਵੀ ਸ਼ਾਮਿਲ ਹਨ |

ਪਿਛਲੀ ਖ਼ਬਰ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਣ ਤੋਂ ਲੱਗੇ ਝਿਜਕਣ ਅਗਲੀ ਖ਼ਬਰ ਦਲ ਖ਼ਾਲਸਾ ਵਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਪੰਥਕ ਸਭਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।