23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮਨਦੀਪ ਸਿੰਘ ਲਾਚੋਵਾਲ ਨਿਗਰਾਨ ਇੰਜੀਨੀਅਰ ਵਜੋਂ ਪਦ ਉੱਨਤ

ਅਜੀਤ ਡੈਸਕ 04-02-2026

ਚੰਡੀਗੜ੍ਹ, 3 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਪੰਜਾਬ ਸ਼ਹਿਰੀ ਯੋਜਨਾਬੰਦੀ ਵਿਕਾਸ ਅਥਾਰਟੀ ਦੇ ਐਕਸੀਅਨ ਮਨਦੀਪ ਸਿੰਘ ਲਾਚੋਵਾਲ ਨੂੰ ਨਿਗਰਾਨ ਇੰਜੀਨੀਅਰ ਵਜੋਂ ਪਦ ਉੱਨਤ ਕੀਤਾ ਗਿਆ ਹੈ। ਉਹ ਅਗਸਤ 2018 ਤੋਂ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵਿਚ ਮੰਡਲ ਇੰਜੀਨੀਅਰ ਬਾਗ਼ਬਾਨੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹ 2012 ਤੋਂ 2021 ਤੱਕ ਲਗਾਤਾਰ ਸਰਬਸੰਮਤੀ ਨਾਲ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੀ ਰਹੇ ਹਨ। ਉਨ੍ਹਾਂ ਨੂੰ ਮੁਹਾਲੀ ਸ਼ਹਿਰ, ਨਿਊ ਚੰਡੀਗੜ੍ਹ ਦੇ ਸੁੰਦਰੀਕਰਨ ਅਤੇ ਵਿਸ਼ੇਸ਼ ਤੌਰ 'ਤੇ ਏਅਰਪੋਰਟ ਰੋਡ ਲਈ ਨਿਭਾਈਆਂ ਸੇਵਾਵਾਂ ਲਈ ਪ੍ਰਸਿੱਧੀ ਪ੍ਰਾਪਤ ਹੈ।

ਪਿਛਲੀ ਖ਼ਬਰ ਬੁਟੀਕ 'ਚ ਅੱਗ ਲੱਗਣ ਉਪਰੰਤ ਫਟਿਆ ਗੈਸ ਸਿਲੰਡਰ, ਮਾਂ-ਧੀ ਸਮੇਤ 5 ਝੁਲਸੇ ਅਗਲੀ ਖ਼ਬਰ ਪਿੰਡ ਸੈਦਖੇੜੀ ਦੇ ਨੌਜਵਾਨ ਦੀ ਦੱਖਣੀ ਕੋਰੀਆ 'ਚ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।