21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਦਲ ਖ਼ਾਲਸਾ ਨੇ ਨਵ-ਨਿਯੁਕਤ ਅਮਰੀਕੀ ਰਾਜਦੂਤ ਨੂੰ ਲਿਖਿਆ ਪੱਤਰ

ਅਜੀਤ ਡੈਸਕ 01-02-2026

ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਭਾਰਤ ਵਿਚ ਨਾਮਜ਼ਦ ਨਵੇਂ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਪੱਤਰ ਲਿਖ ਕੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਗੰਭੀਰ ਖੇਤਰੀ ਚਿੰਤਾ ਦੇ ਮਾਮਲੇ 'ਤੇ ਆਪਣਾ ਧਿਆਨ ਦੇਣ ਦੀ ਮੰਗ ਕੀਤੀ ਹੈ। ਪਾਰਟੀ ਦੇ ਰਾਜਨੀਤਿਕ ਮਾਮਲਿਆਂ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਇਸ ਪੱਤਰ ਵਿਚ ਕਿਹਾ ਹੈ ਕਿ ਬੇਸ਼ੱਕ ਵਪਾਰ ਅਤੇ ਤਕਨਾਲੋਜੀ ਦੀ ਸਾਂਝੇਦਾਰੀ ਮਹੱਤਵਪੂਰਨ ਹੈ ਅਤੇ ਭਾਰਤ ਇਕ ਵਿਸ਼ਾਲ ਮਾਰਕੀਟ ਹੈ ਪਰ ਅਸੀਂ ਆਪਣੀ ਇਹ ਚਿੰਤਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ, ਸਵੈਮਾਣ, ਆਜ਼ਾਦੀ ਅਤੇ ਅਧਿਕਾਰਾਂ ਤੋਂ ਉੱਪਰ ਕੋਈ ਮਾਰਕੀਟ ਜਾਂ ਵਪਾਰਕ ਸਮਝੌਤੇ ਨਹੀਂ ਹੋਣੇ ਚਾਹੀਦੇ।

ਪਿਛਲੀ ਖ਼ਬਰ ਢਾਡੀ ਗਿਆਨੀ ਗੁਰਦੇਵ ਸਿੰਘ ਕੋਮਲ ਸੋਨੇ ਦੇ ਤਗਮੇ ਨਾਲ ਸਨਮਾਨਿਤ <br/> ਅਗਲੀ ਖ਼ਬਰ ਖਿਜ਼ਰਾਬਾਦ ਦੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਵਿਖੇ ਦਸਮੀ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।