17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮੈਂ ਕਾਂਗਰਸ 'ਚ ਸੀ ਤੇ ਕਾਂਗਰਸ 'ਚ ਹੀ ਲਵਾਂਗੀ ਆਖ਼ਰੀ ਸਾਹ-ਬੀਬੀ ਭੱਠਲ

ਅਜੀਤ ਡੈਸਕ 01-02-2026

ਚੰਡੀਗੜ੍ਹ, 31 ਜਨਵਰੀ (ਵਿਕਰਮਜੀਤ ਸਿੰਘ ਮਾਨ)-ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਪਿਛਲੇ ਦਿਨੀ ਇਕ ਇੰਟਰਵਿਊ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਤੌਰ 'ਤੇ ਤਾਰੀਫ਼ ਕਰਨ ਸੰਬੰਧੀ ਆਏ ਬਿਆਨ ਮਗਰੋਂ ਕਈ ਚਰਚਾਵਾਂ ਹੋਣ ਲੱਗ ਗਈਆਂ ਸਨ, ਜਿਸ 'ਤੇ ਬੀਬੀ ਭੱਠਲ ਨੇ ਚੁੱਪੀ ਤੋੜਦਿਆਂ ਇਸ 'ਤੇ ਆਪਣਾ ਜਵਾਬ ਦੇ ਦਿੱਤਾ ਹੈ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਪਰ ਉਹ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਕਾਂਗਰਸ ਵਿਚ ਸੀ ਅਤੇ ਹਮੇਸ਼ਾ ਕਾਂਗਰਸ ਵਿਚ ਹੀ ਰਹਿਣਗੇ | ਬੀਬੀ ਭੱਠਲ ਨੇ ਕਿਹਾ ਕਿ ਉਹ ਆਖਰੀ ਸਾਹ ਵੀ ਕਾਂਗਰਸ ਪਾਰਟੀ ਵਿਚ ਹੀ ਲੈਣਗੇ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਅਗਲੀ ਖ਼ਬਰ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁਕਾਬਲੇ ਤੋਂ ਬਾਅਦ ਤਲਾਸ਼ੀ ਮੁਹਿੰਮ ਇਕ ਖਾਸ ਖੇਤਰ ਤੱਕ ਸੀਮਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।