08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਮਰੀਕੀ ਟੈਰਿਫ਼ ਕਾਰਨ ਟੈਕਸਟਾਈਲ ਉਦਯੋਗ ਤੇ ਆਟੋ ਸੰਕਟ 'ਚ ਸਰਕਾਰ ਨੇ ਨਹੀਂ ਫੜੀ ਬਾਂਹ-ਰਾਹੁਲ <br/>

ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕੀ ਟੈਰਿਫ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 50 ਫ਼ੀਸਦੀ ਅਮਰੀਕੀ ਟੈਰਿਫ਼ ਨਾਲ ਹੋਏ ਨੁਕਸਾਨ ਨੂੰ ਲੈ ਕੇ ਨਾ ਤਾਂ ਕੋਈ ਰਾਹਤ ਦਿੱਤੀ ਹੈ ਅਤੇ ਨਾ ਹੀ ਟੈਰਿਫ਼ ਬਾਰੇ ਕੁਝ ਕਿਹਾ ਹੈ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਤੇ ਟੈਕਸਟਾਈਲ ਇੰਡਸਟਰੀ ਦੀਆਂ ਮੁਸ਼ਕਿਲਾਂ ਬਾਰੇ ਇਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ 50 ਫ਼ੀਸਦੀ ਅਮਰੀਕੀ ਟੈਰਿਫ਼ ਅਤੇ ਅਨਿਸ਼ਚਿਤਤਾ ਭਾਰਤੀ ਟੈਕਸਟਾਈਲ ਨਿਰਯਾਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਹੇ ਹਨ | ਕਾਂਗਰਸੀ ਨੇਤਾ ਨੇ ਸਰਕਾਰ 'ਤੇ ਨਾਕਾਮੀ ਦਾ ਇਲਜ਼ਾਮ ਲਾਂਦਿਆਂ ਕਿਹਾ ਕਿ ਨੌਕਰੀਆਂ ਦਾ ਜਾਣਾ, ਫੈਕਟਰੀਆਂ ਬੰਦ ਹੋਣਾ ਅਤੇ ਆਰਡਰ ਘੱਟ ਹੋਣਾ ਸਾਡੀ ਅਰਥਵਿਵਸਥਾ ਦਾ ਹੇਠਾਂ ਡਿਗਣਾ ਦਰਸਾਉਂਦਾ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਰਾਹਤ ਨਹੀਂ ਦਿੱਤੀ ਅਤੇ ਨਾ ਹੀ, ਟੈਰਿਫ ਬਾਰੇ ਕੁਝ ਕਿਹਾ ਹੈ ਜਦਕਿ ਸਾਢੇ 4 ਕਰੋੜ ਤੋਂ ਜ਼ਿਆਦਾ ਨੌਕਰੀਆਂ ਅਤੇ ਲੱਖਾਂ ਉਦਯੋਗ ਖਤਰੇ 'ਚ ਹਨ | ਕਾਂਗਰਸੀ ਨੇਤਾ ਨੇ ਵੀਡੀਓ 'ਚ ਟੈਕਸਟਾਈਲ ਉਦਯੋਗ ਨੂੰ ਸਮਝਣ ਲਈ ਫੈਕਟਰੀ ਸੰਚਾਲਕ ਅਤੇ ਉਥੇ ਕੰਮ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ, ਜਿਸ 'ਚ ਕਿਹਾ ਗਿਆ ਕਿ ਭਾਰਤੀ ਟੈਕਸਟਾਈਲ ਉਦਯੋਗ ਖੇਤੀ ਤੋਂ ਬਾਅਦ, ਦੇਸ਼ 'ਚ ਰੁਜ਼ਗਾਰ ਦੇਣ ਵਾਲਾ ਦੂਜਾ ਵੱਡਾ ਖੇਤਰ ਹੈ |

ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਯੂਨਸ ਸਰਕਾਰ ਨੂੰ ਉਖਾੜ ਸੁੱਟੋ ਹਸੀਨਾ ਨੇ ਬੰਗਲਾਦੇਸ਼ ਦੇ ਲੋਕਾਂ ਨੂੰ ਕਿਹਾ <br/> ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਅਨਿਲ ਅੰਬਾਨੀ ਤੇ ਏ.ਡੀ.ਏ.ਜੀ. ਨੂੰ ਨਵਾਂ ਨੋਟਿਸ ਜਾਰੀ ਸੀ.ਬੀ.ਆਈ. ਤੇ ਈ.ਡੀ. ਤੋਂ 10 ਦਿਨਾਂ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।