20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਾਕਿ 'ਚ ਮਰੀਜ਼ਾਂ ਦਾ ਇਲਾਜ ਕਰ ਰਹੇ 6 ਲੱਖ ਤੋਂ ਵੱਧ ਨਕਲੀ ਡਾਕਟਰ <br/>

ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਦੀ ਸਿਹਤ ਸੰਭਾਲ ਪ੍ਰਣਾਲੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਸਾਹਮਣੇ ਆਏ ਹਨ | ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਪਾਕਿ 'ਚ ਮੌਜੂਦਾ ਸਮੇਂ 6 ਲੱਖ ਤੋਂ ਵੱਧ ਨਕਲੀ ਡਾਕਟਰ ਬਿਨਾਂ ਕਾਨੂੰਨੀ ਅਧਿਕਾਰਾਂ ਤੋਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ | ਰਿਪੋਰਟਾਂ 'ਚ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਅਤੇ ਸਿੰਧ ਹੈਲਥ ਕੇਅਰ ਕਮਿਸ਼ਨ ਦੇ ਅੰਕੜਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ | ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਬਦੁਲ ਗਫ਼ਾਰ ਸ਼ੋਰੋ ਨੇ ਕਿਹਾ ਹੈ ਕਿ ਉਕਤ ਫ਼ਰਜ਼ੀ ਡਾਕਟਰ ਸ਼ੁਰੂ 'ਚ ਕਿਸੇ ਡਾਕਟਰ ਨਾਲ ਕੰਪਾਉਡਰ ਜਾਂ ਸਹਾਇਕ ਵਜੋਂ ਕੰਮ ਕਰਦੇ ਹਨ ਪਰ ਥੋੜ੍ਹੀ ਜਿਹੀ ਸਿਖਲਾਈ ਬਾਅਦ ਹੀ ਆਪਣੇ ਕਲੀਨਿਕ ਖੋਲ੍ਹ ਲੈਂਦੇ ਹਨ | ਸ਼ੋਰੋ ਨੇ ਕਿਹਾ ਕਿ ਇਹ 'ਫ਼ਰਜ਼ੀ ਡਾਕਟਰ' ਮੈਡੀਕਲ ਉਪਕਰਨਾਂ ਦੀ ਵੀ ਸਹੀ ਢੰਗ ਨਾਲ ਵਰਤੋਂ ਨਹੀਂ ਕਰਦੇ, ਸਿਰਫ਼ ਇਨ੍ਹਾਂ ਨੂੰ ਪਾਣੀ ਨਾਲ ਧੋ ਕੇ ਦੁਬਾਰਾ ਵਰਤ ਲੈਂਦੇ ਹਨ | ਕਈ ਥਾਵਾਂ 'ਤੇ ਸਰਿੰਜਾਂ ਦੀ ਮੁੜ ਵਰਤੋਂ ਵੀ ਕੀਤੀ ਜਾਂਦੀ ਹੈ, ਜਿਸ ਨਾਲ ਹੈਪੇਟਾਈਟਸ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ | ਸਿੰਧ ਹੈਲਥ ਕੇਅਰ ਕਮਿਸ਼ਨ ਅਨੁਸਾਰ ਸਿੱਖਿਆ ਦੀ ਘਾਟ ਕਾਰਨ ਲੋਕ ਅਸਲੀ ਅਤੇ ਨਕਲੀ ਡਾਕਟਰਾਂ 'ਚ ਫ਼ਰਕ ਕਰਨ ਤੋਂ ਅਸਮਰਥ ਹਨ | ਕਮਿਸ਼ਨ ਦੇ ਮੁਖੀ ਅਹਿਸਾਨ ਕਾਵੀ ਸਿੱਦੀਕੀ ਨੇ ਮੰਨਿਆ ਕਿ ਸਰੋਤ ਸੀਮਤ ਹੋਣ ਕਰਕੇ ਇਸ ਸਮੱਸਿਆ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੈ |

ਪਿਛਲੀ ਖ਼ਬਰ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਚੌਥੀ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ 27 ਤੋਂ <br/> ਅਗਲੀ ਖ਼ਬਰ ਪਾਕਿ ਸਿੱਖ ਗੁਰਦੁਆਰਾ ਕਮੇਟੀ ਪਿਛਲੇ 26 ਵਰਿ੍ਹਆਂ ਤੋਂ ਪੇਸ਼ ਨਹੀਂ ਕਰ ਸਕੀ ਬਜਟ ਗੁਰਦੁਆਰਿਆਂ ਨਾਲ ਸੰਬੰਧਿਤ ਸੇਵਾ ਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।