01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹੱਥ ਗੋਲਾ ਤੇ ਪਿਸਤੌਲ ਸਮੇਤ ਬੱਬਰ ਖ਼ਾਲਸਾ ਦਾ ਕਾਰਕੁੰਨ ਗਿ੍ਫ਼ਤਾਰ

ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ (ਹਰਮਿੰਦਰ ਸਿੰਘ)-ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮਿ੍ਤਸਰ ਦੀ ਟੀਮ ਵਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਇਕ ਕਾਰਕੁਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਇਕ ਹੱਥ ਗੋਲਾ, ਇਕ ਆਧੁਨਿਕ ਪਿਸਤੌਲ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ | ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗਿ੍ਫ਼ਤਾਰ ਵਿਅਕਤੀ ਦੀ ਪਛਾਣ ਸ਼ਰਨਪ੍ਰੀਤ ਸਿੰਘ ਪਿੰਡ ਦੀਨੇਵਾਲ ਤਰਨ ਤਾਰਨ ਵਜੋਂ ਹੋਈ ਹੈ, ਜਿਸ ਦੇ ਕਬਜ਼ੇ ਵਿਚੋਂ ਇਕ ਪੀ86 ਕਿਸਮ ਦਾ ਹੈਾਡ ਗ੍ਰਨੇਡ, ਇਕ 9 ਐੱਮ.ਐੱਮ. ਗਲੌਕ ਪਿਸਤੌਲ, ਪੰਜ ਜਿੰਦਾ ਕਾਰਤੂਸ ਤੇ 65 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਤੋਂ ਕੀਤੀ ਗਈ ਮੁਢਲੀ ਪੁਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ੀ ਅਧਾਰਤ ਬੱਬਰ ਖ਼ਾਲਸਾ ਇੰੰਟਰਨੈਸ਼ਨਲ ਦੇ ਸੰਚਾਲਕਾਂ ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੌੜੀਆ, ਆਦੇਸ਼ਬੀਰ ਸਿੰਘ ਉਰਫ਼ ਆਦੇਸ਼ ਜਾਮਾਰਾਏ, ਸਿਮਰਨਜੀਤ ਸਿੰਘ ਉਰਫ਼ ਸਿੰਮਾ ਦਿਓਲ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ, ਜੋ ਪੰਜਾਬ 'ਚ ਦਹਿਸ਼ਤ ਪੈਦਾ ਕਰਨ ਲਈ ਸਮਾਜਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇਣ 'ਚ ਸਰਗਰਮੀ ਨਾਲ ਸ਼ਾਮਿਲ ਹਨ | ਏ.ਆਈ.ਜੀ. ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਅੰਮਿ੍ਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਕ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਦੀ ਟੀਮ ਵਲੋਂ ਸ਼ਰਨਪ੍ਰੀਤ ਸਿੰਘ ਨੂੰ ਅੰਮਿ੍ਤਸਰ ਤਰਨ ਤਾਰਨ ਹਾਈਵੇਅ ਤੋਂ ਬੁੰਡਾਲਾ ਮੋੜ ਦੇ ਖੇਤਰ ਤੋਂ ਹਿਰਾਸਤ ਵਿਚ ਲਿਆ ਸੀ |

ਪਿਛਲੀ ਖ਼ਬਰ ਬੱਬਰ ਖ਼ਾਲਸਾ ਦੇ 4 ਕਾਰਕੁੰਨ ਆਈ. ਈ. ਡੀ. ਤੇ ਦੋ ਪਿਸਤੌਲਾਂ ਸਮੇਤ ਕਾਬੂ <br/> ਅਗਲੀ ਖ਼ਬਰ ਹੰਡਿਆਇਆ ਇਲਾਕੇ 'ਚ ਸਰਦ ਰੱੁਤ ਦੀ ਪਹਿਲੀ ਬਰਸਾਤ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।