14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬੀ.ਡੀ.ਏ ਦੀ ਸ਼ਿਕਾਇਤ ’ਤੇ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 13 ਨਵੰਬਰ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ ਅਰਵਿੰਦ ਨਗਰ ’ਚ ਸਥਿਤ ਸ਼ੋਅਰੂਮ ਨੰਬਰ 42 ਨੂੰ ਲੈ ਕੇ ਕਥਿਤ ਧੋਖਾਧੜੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਵਿਕਾਸ ਅਥਾਰਟੀ (ਬੀ.

ਅਜੀਤ ਡੈਸਕ 14-11-2026
ਕੋਟਕਪੂਰਾ, 13 ਨਵੰਬਰ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ ਅਰਵਿੰਦ ਨਗਰ ’ਚ ਸਥਿਤ ਸ਼ੋਅਰੂਮ ਨੰਬਰ 42 ਨੂੰ ਲੈ ਕੇ ਕਥਿਤ ਧੋਖਾਧੜੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਦੀ ਸ਼ਿਕਾਇਤ ’ਤੇ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵਲੋਂ ਐਫ.ਆਈ.ਆਰ. ਨੰਬਰ 0248 ਮਿਤੀ 11 ਨਵੰਬਰ 2026 ਨੂੰ ਪਵਨ ਗੁੱਡਜ਼ ਮਰਚੈਂਟਸ ਕੰਪਨੀ ਲਿਮ., ਚੰਡੀਗੜ੍ਹ ਅਤੇ ਇਸ ਨਾਲ ਸਬੰਧਿਤ ਵਿਅਕਤੀਆਂ ਖ਼ਿਲਾਫ਼ ਦਰਜ ਕੀਤੀ ਗਈ ਹੈ। ਬੀ. ਡੀ. ਏ. ਵਲੋਂ ਦਿੱਤੀ ਸ਼ਿਕਾਇਤ ਅਨੁਸਾਰ ਕੰਪਨੀ ਨੇ ਸਾਲ 2009 ਵਿਚ ਅਰਵਿੰਦ ਨਗਰ ਸਥਿਤ ਸ਼ੋਅਰੂਮ ਨੰਬਰ 42 ਊਸ਼ਾ ਸਿੰਗਲਾ ਨੂੰ 2.35 ਲੱਖ ਰੁਪਏ ਵਿਚ ਰਜਿਸਟਰਡ ਸੇਲ ਡੀਡ ਰਾਹੀਂ ਵੇਚ ਦਿੱਤਾ ਸੀ। ਇਸ ਤਰ੍ਹਾਂ ਕੰਪਨੀ ਇਸ ਸ਼ੋਅਰੂਮ ਦੀ ਮਾਲਕੀ ਪਹਿਲਾਂ ਹੀ ਤਬਦੀਲ ਕਰ ਚੁੱਕੀ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੰਪਨੀ ਨੇ ਇਸ ਵਿਕਰੀ ਦੀ ਜਾਣਕਾਰੀ ਬੀ. ਡੀ. ਏ. ਤੋਂ ਲੁਕਾ ਕੇ ਰੱਖੀ ਅਤੇ ਸਾਲ 2015 ਵਿਚ ਉਸੇ ਸ਼ੋਅਰੂਮ ਨੂੰ ਆਪਣੀ ਮਾਲਕੀਅਤ ਦਰਸਾਉਂਦਿਆਂ ਬਠਿੰਡਾ ਵਿਕਾਸ ਅਥਾਰਟੀ ਕੋਲ ਬੈਂਕ ਗਰੰਟੀ ਦੇ ਬਦਲੇ ਗਿਰਵੀ ਰੱਖ ਦਿੱਤਾ। ਬੀ.ਡੀ.ਏ. ਦੀ ਸ਼ਿਕਾਇਤ ਅਨੁਸਾਰ ਇਸ ਕਾਰਵਾਈ ਰਾਹੀਂ ਅਥਾਰਟੀ ਨੂੰ ਗੁੰਮਰਾਹ ਕੀਤਾ ਗਿਆ ਅਤੇ ਉਸ ਦੀ ਵਿੱਤੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਇਆ ਗਿਆ। ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫ਼ੇਅਰ ਸੁਸਾਇਟੀ ਦੇ ਬੁਲਾਰੇ ਮੁਤਾਬਿਕ ਸੁਸਾਇਟੀ ਪਿਛਲੇ ਲਗਪਗ 13-14 ਸਾਲਾਂ ਤੋਂ ਕਾਲੋਨੀ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਬੁਨਿਆਦੀ ਅਤੇ ਜ਼ਰੂਰੀ ਸਹੂਲਤਾਂ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਸੁਸਾਇਟੀ ਵਲੋਂ ਸਮੇਂ-ਸਮੇਂ ’ਤੇ ਸਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਕੋਲ ਕਾਲੋਨੀ ਦੀਆਂ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਮਾਮਲੇ ਉਠਾਏ ਜਾਂਦੇ ਰਹੇ ਹਨ। ਸੁਸਾਇਟੀ ਦੇ ਲਗਾਤਾਰ ਯਤਨਾ ਅਤੇ ਦਬਾਅ ਸਦਕਾ ਹੀ ਇਹ ਮਾਮਲਾ ਸਬੰਧਿਤ ਅਥਾਰਟੀ ਦੇ ਧਿਆਨ ਵਿਚ ਆਇਆ ਅਤੇ ਇਸ ਦੀ ਜਾਂਚ-ਪੜਤਾਲ ਤੋਂ ਬਾਅਦ ਬਠਿੰਡਾ ਵਿਕਾਸ ਅਥਾਰਟੀ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ ’ਚ ਸਥਾਨ ਬਣਾਇਆ ਅਗਲੀ ਖ਼ਬਰ ਪੰਜਾਬੀ ਮਾਹ-2026 ਤਹਿਤ ਰੂਬਰੂ ਅਤੇ ਨਾਟਕ ਮੰਚਨ ਪ੍ਰੋਗਰਾਮ ਕਰਵਾਇਆ ਨਾਟਕਕਾਰ ਡਾ. ਕੁਲਬੀਰ ਮਲਿਕ ਨਾਲ ਰੂਬਰੂ ਸੰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।