ਸਾਈਬਰ ਠੱਗਾਂ ਨੇ ਬੈਂਕ ਖਾਤੇ ’ਚੋਂ ਧੋਖਾਧੜੀ ਨਾਲ ਉਡਾਏ ਸਵਾ ਲੱਖ ਰੁਪਏ
ਬਠਿੰਡਾ 12 ਨਵੰਬਰ (ਵੀਰਪਾਲ ਸਿੰਘ)-ਸਾਈਬਰ ਠੱਗਾਂ ਵਲੋਂ ਧੋਖੇ ਨਾਲ ਬੈਂਕ ਖਾਤੇ ’ਚੋਂ ਸਵਾ ਲੱਖ ਰੁਪਏ ਦੇ ਕਰੀਬ ਟਰਾਂਸਫ਼ਰ ਕਰਨ ਦੀ ਖ਼ਬਰ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੰਦੀਪ ਸਿੰਘ ਵਲੋਂ ਦੱਸਿਆ ਹੈ ਕਿ ਪ੍ਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬਾਬਾ ਫ਼ਰੀਦ ਨਗਰ ਬਠਿੰਡਾ ਵਲੋਂ ਥਾਣਾ ਸਾਈਬਰ ਕ੍ਰਾਈਮ ਵਿਖੇ ਦਰਜ ਕਰਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵਲੋਂ ਮੇਰੇ ਕਰੈਡਿਟ ਕਾਰਡ ਰਾਹੀਂ 1,24,139 ਰੁਪਏ ਟਰਾਂਸਫ਼ਰ ਕਰ ਲਏ।
ਅਜੀਤ ਡੈਸਕ
13-11-2026