10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਿਹਤ ਕੇਂਦਰ ਬਾਜਾਖਾਨਾ ’ਚ ਹੱਡੀਆਂ, ਜੋੜਾਂ, ਚਮੜੀ ਰੋਗ ਤੇ ਡਿਜੀਟਲ ਐਕਸ-ਰੇ ਦੀਆਂ ਸਹੂਲਤਾਂ ਸ਼ੁਰੂ

ਬਾਜਾਖਾਨਾ , 10 ਨਵੰਬਰ ( ਜਗਦੀਪ ਸਿੰਘ ਗਿੱਲ )– ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਮਰੀਜ਼ਾਂ ਲਈ ਸਿਹਤ ਸਹੂਲਤਾਂ ਅਤੇ ਸਿਹਤ ਸੇਵਾਵਾਂ ਵਿਚ ਵਾਧਾ ਲਗਾਤਾਰ ਜਾਰੀ ਹੈ । ਡਾ .

ਅਜੀਤ ਡੈਸਕ 11-11-2026
ਬਾਜਾਖਾਨਾ , 10 ਨਵੰਬਰ ( ਜਗਦੀਪ ਸਿੰਘ ਗਿੱਲ )– ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਮਰੀਜ਼ਾਂ ਲਈ ਸਿਹਤ ਸਹੂਲਤਾਂ ਅਤੇ ਸਿਹਤ ਸੇਵਾਵਾਂ ਵਿਚ ਵਾਧਾ ਲਗਾਤਾਰ ਜਾਰੀ ਹੈ । ਡਾ . ਨਵਪ੍ਰੀਤ ਗਰੇਵਾਲ ਨੇ ਦੱਸਿਆ ਕਿ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਹੱਡੀਆਂ , ਜੋੜਾਂ ਅਤੇ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਮਾਹਿਰ ਡਾ . ਅਮਨ ਛਾਬੜਾ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ । ਹਰ ਸ਼ੁੱਕਰਵਾਰ ਚਮੜੀ ਰੋਗਾਂ ਦੇ ਮਾਹਿਰ ਡਾ . ਅਰਸ਼ ਸਿੱਧੂ ਇਲਾਜ ਲਈ ਆਪਣੀ ਸੇਵਾਵਾਂ ਦਿੰਦੇ ਹਨ । ਇਸ ਸੰਸਥਾ ਵਿਖੇ ਡਿਜੀਟਲ ਐਕਸ - ਰੇ ਦੀ ਸਹੂਲਤ ਸ਼ੁਰੂ ਹੋ ਗਈ ਹੈ , ਜਿਸ ਨਾਲ ਬਿਹਤਰ ਇਲਾਜ ਹੋ ਸਕੇਗਾ । ਔਰਤ ਰੋਗਾਂ ਦੇ ਮਾਹਿਰ ਡਾ . ਕਿਰਨਦੀਪ ਕੌਰ ਵਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਅੱਖਾਂ ਦੇ ਚੈੱਕ ਅੱਪ ਲਈ ਰੀਫ਼ਰੇਕਟੋ ਮੀਟਰ ਵੀ ਉਪਲਬਧ ਹੈ । ਮਰੀਜ਼ਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਮੁਫ਼ਤ ਇਲਾਜ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ । ਇਸ ਮੌਕੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂਆਂ ਨੇ ਬਾਜਾਖਾਨਾ ਦੇ ਵਪਾਰੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਕੀਤਾ ਨਿਰਧਾਰਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।