10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪੰਜਾਬ ਸਰਕਾਰ ਨੂੰ ਆਖਰਕਾਰ ਲੋਕਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ- ਡਾ. ਭਗਤੂਆਣਾ

ਜੈਤੋ, 9 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਹੀ ਲੋਕਾਂ ਅੱਗੇ ਝੁਕਦੀਆਂ ਹਨ ਕਿਉਂਕਿ ਬੀਤੇ ਦਿਨੀਂ ਨਸ਼ਿਆਂ ਖ਼ਿਲਾਫ਼ ਲੜਾਈ ਲੜਦਿਆਂ ਮਾਨਸਾ ਦੇ ਸ਼ਹੀਦ ਹੋਏ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਭਾਵੇਂ ਸਭ ਤੋਂ ਪਹਿਲਾਂ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਡਟੇ ਸਨ ਪਰ ਪਰਵਿੰਦਰ ਝੋਟਾ ਐਕਸ਼ਨ ਕਮੇਟੀ, ਐਂਟੀ ਡਰੱਗ ਟਾਸਕ ਫ਼ੋਰਸ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਮਾਨ, ਅਕਾਲੀ ਦਲ ਵਾਰਿਸ ਪੰਜਾਬ ਦੇ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਕਾਂਗਰਸ, ਪੰਜਾਬ ਨਾਮਾ, ਬੀ.

ਅਜੀਤ ਡੈਸਕ 10-11-2026
ਜੈਤੋ, 9 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਹੀ ਲੋਕਾਂ ਅੱਗੇ ਝੁਕਦੀਆਂ ਹਨ ਕਿਉਂਕਿ ਬੀਤੇ ਦਿਨੀਂ ਨਸ਼ਿਆਂ ਖ਼ਿਲਾਫ਼ ਲੜਾਈ ਲੜਦਿਆਂ ਮਾਨਸਾ ਦੇ ਸ਼ਹੀਦ ਹੋਏ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਭਾਵੇਂ ਸਭ ਤੋਂ ਪਹਿਲਾਂ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਡਟੇ ਸਨ ਪਰ ਪਰਵਿੰਦਰ ਝੋਟਾ ਐਕਸ਼ਨ ਕਮੇਟੀ, ਐਂਟੀ ਡਰੱਗ ਟਾਸਕ ਫ਼ੋਰਸ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਮਾਨ, ਅਕਾਲੀ ਦਲ ਵਾਰਿਸ ਪੰਜਾਬ ਦੇ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਕਾਂਗਰਸ, ਪੰਜਾਬ ਨਾਮਾ, ਬੀ.ਕੇ.ਯੂ ਸਿੱਧੂਪੁਰ, ਪੰਜਾਬ ਕਿਸਾਨ ਯੂਨੀਅਨ, ਬੀ.ਜੇ.ਪੀ., ਸੀ.ਪੀ.ਆਈ, ਸੀ.ਪੀ.ਆਈ, ਐਮ.ਐਲ. ਲਿਬਰੇਸ਼ਨ, ਵਪਾਰ ਮੰਡਲ, ਐਸ.ਕੇ.ਐਮ., ਬੀ.ਕੇ.ਯੂ. ਕ੍ਰਾਂਤੀ, ਬੀ.ਕੇ.ਯੂ ਡਕੌਂਦਾ, ਆਰ.ਵਾਲੀ.ਏ, ਐਨ.ਬੀ.ਐਸ, ਕੇ.ਕੇ.ਯੂ, ਪੀ.ਐਸ.ਯੂ, ਡੀ.ਟੀ.ਐਫ਼., ਡੀ.ਐਮ.ਐਫ਼ ਅਤੇ ਮਜ਼ਦੂਰ ਮੁਕਤੀ ਮੋਰਚਾ ਆਦਿ ਜਥੇਬੰਦੀਆਂ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਭੜਕਾਊ ਕਿਸਮ ਦੇ ਅਨਸਰ ਇਹ ਪ੍ਰਚਾਰ ਕਰ ਰਹੇ ਹਨ ਕਿ ਕਾਮਰੇਡਾਂ ਨੇ ਮੋਰਚਾ ਵੇਚ ਦਿੱਤਾ ਹੈ ਅਤੇ ਝੋਟਾ ਦੇ ਪਿਤਾ ਲਾਲਚ ਵਿਚ ਆ ਕੇ ਸਰਕਾਰ ਨਾਲ ਸਮਝੌਤਾ ਕਰ ਗਿਆ। ਇਹ ਇਲਜ਼ਾਮ ਗ਼ਲਤ ਤੇ ਭੜਕਾਊ ਹਨ। ਡਾ. ਭਗਤੂਆਣਾ ਨੇ ਕਿਹਾ ਕਿ ਨਾ ਤਾਂ ਝੋਟੇ ਦਾ ਪਰਿਵਾਰ ਕਿਸੇ ਲਾਲਚ ਵਿਚ ਆਇਆ ਹੈ ਅਤੇ ਨਾ ਹੀ ਕਿਸਾਨ ਆਗੂਆਂ ਸੁਰਜੀਤ ਫੂਲ, ਜੋਗਿੰਦਰ ਉਗਰਾਹਾਂ ਜਿਨ੍ਹਾਂ ਨੂੰ ਕਾਮਰੇਡ ਕਿਹਾ ਜਾ ਰਿਹਾ ਨੇ ਮੋਰਚਾ ਵੇਚਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕ ਹੀ ਚੁਣਦੇ ਹਨ ਅਤੇ ਸਰਕਾਰਾਂ ਨੂੰ ਲੋਕਾਂ ਅੱਗੇ ਝੁਕਣਾ ਪੈਂਦਾ ਹੈ। ਮੋਰਚੇ ਦੀਆਂ ਮੰਗਾਂ ਜਾਇਜ਼ ਸਨ ਇਸੇ ਕਰਕੇ ਸਰਕਾਰ ਨੇ ਮੰਨੀਆਂ ਹਨ।
ਪਿਛਲੀ ਖ਼ਬਰ ਰਿਸ਼ੀ ਮਾਡਲ ਸਕੂਲ ’ਚ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।