31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜਬਰ ਜਨਾਹ ਦਾ ਸ਼ਿਕਾਰ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀਆਂ ਐਸ.ਪੀ. (ਡੀ) ਨੂੰ ਮਿਲੀਆਂ

ਫ਼ਰੀਦਕੋਟ, 30 ਅਕਤੂਬਰ (ਸਰਬਜੀਤ ਸਿੰਘ)-ਜ਼ਿਲ੍ਹੇ ਦੇ ਥਾਣਾ ਬਾਜਾਖਾਨਾ ਅਧੀਨ ਆਉਂਦੇ ਪਿੰਡ ਲੰਭਵਾਲੀ ਦੀ ਨਾਬਾਲਗ ਲੜਕੀ ਨਾਲ ਉਸ ਦੇ ਮਤਰੇਏ ਬਾਪ ਵਲੋਂ ਕੁਕਰਮ ਕਰਨ ਦੇ ਸਾਹਮਣੇ ਆਏ ਮਾਮਲੇ ਨੂੰ ਲੈ ਕੇ ਵੱਖ-ਵੱਖ ਜਨਤਕ ਜਥੇਬੰਦੀਆਂ ਦਾ ਇਕ ਸਾਂਝਾ ਵਫ਼ਦ ਸੀ. ਪੀ.

ਕ੍ਰਿਸ਼ੀ ਵਿਗਆਨ ਕੇਂਦਰ ਫ਼ਰੀਦਕੋਟ ਵਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 24ਵੀਂ ਕਿਸ਼ਤ ਦੀ ਜਾਣਕਾਰੀ ਦੇਣ ਸਮੇਂ ਹਾਜ਼ਰ ਖੇਤੀ ਮਾਹਿਰ ਤੇ ਹੋਰ। ਅਜੀਤ ਤਸਵੀਰ 31-10-2026
ਫ਼ਰੀਦਕੋਟ, 30 ਅਕਤੂਬਰ (ਸਰਬਜੀਤ ਸਿੰਘ)-ਜ਼ਿਲ੍ਹੇ ਦੇ ਥਾਣਾ ਬਾਜਾਖਾਨਾ ਅਧੀਨ ਆਉਂਦੇ ਪਿੰਡ ਲੰਭਵਾਲੀ ਦੀ ਨਾਬਾਲਗ ਲੜਕੀ ਨਾਲ ਉਸ ਦੇ ਮਤਰੇਏ ਬਾਪ ਵਲੋਂ ਕੁਕਰਮ ਕਰਨ ਦੇ ਸਾਹਮਣੇ ਆਏ ਮਾਮਲੇ ਨੂੰ ਲੈ ਕੇ ਵੱਖ-ਵੱਖ ਜਨਤਕ ਜਥੇਬੰਦੀਆਂ ਦਾ ਇਕ ਸਾਂਝਾ ਵਫ਼ਦ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਦੀ ਅਗਵਾਈ ਹੇਠ ਐਸ.ਪੀ. (ਡੀ) ਨਰਿੰਦਰ ਸਿੰਘ ਨੂੰ ਮਿਲਿਆ ਅਤੇ ਦਰਖਾਸਤ ਦੇ ਕੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਅਸ਼ੋਕ ਕੌਸ਼ਲ ਨੇ ਦੱਸਿਆ ਕਿ ਪਿੰਡ ਲੰਭਵਾਲੀ ਦੀ ਇਕ ਪੁੱਛਾਂ ਦੇਣ ਵਾਲੀ ਤਾਂਤਰਿਕ ਔਰਤ ਨੇ ਪਿੰਡ ਦੇ ਇਕ ਆਵਾਰਾ ਬੰਦੇ ਕਾਲਾ ਸਿੰਘ ਲਈ ਵਿਚੋਲਣ ਦੀ ਭੂਮਿਕਾ ਨਿਭਾਉਂਦੇ ਹੋਏ ਇਕ ਸਿਧਰੀ ਔਰਤ ਨੂੰ ਉਸ ਦੇ ਘਰ ਬਿਠਾ ਦਿੱਤਾ, ਜਿਸ ਦੇ ਨਾਲ ਉਸ ਦੀ 10 ਸਾਲ ਦੀ ਬੇਟੀ ਵੀ ਸੀ। ਦੁਸਹਿਰੇ ਵਾਲੇ ਦਿਨ ਇਸ ਅਖੌਤੀ ਬਾਪ ਨੇ ਇਸ ਲੜਕੀ ਨਾਲ ਬਲਾਤਕਾਰ ਕੀਤਾ, ਜਿਸ ਕਾਰਨ ਲੜਕੀ ਦੀ ਹਾਲਤ ਖ਼ਰਾਬ ਹੋ ਗਈ। ਪਿਛਲੇ ਸ਼ਨਿਚਰਵਾਰ ਪਿੰਡ ਦੀ ਪੰਚਾਇਤ ਮੈਂਬਰ ਬੀਬੀ ਸੁਖਜੀਤ ਕੌਰ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਲੜਕੀ ਨੂੰ ਬਾਜਾਖਾਨਾ ਦੇ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਐਂਬੂਲੈਂਸ ਰਾਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਭੇਜ ਦਿੱਤਾ। ਮੈਡੀਕਲ ਹਸਪਤਾਲ ਵਿਖੇ ਡਿਊਟੀ ਤੇ ਤਾਇਨਾਤ ਡਾਕਟਰ ਨੇ ਉਸ ਤੋਂ ਅਧਾਰ ਕਾਰਡ ਅਤੇ ਵਾਰਦਾਤ ਸਮੇਂ ਪੀੜ੍ਹਤਾ ਵਲੋਂ ਪਹਿਨੇ ਕੱਪੜਿਆਂ ਦੀ ਮੰਗ ਕੀਤੀ ਜੋ ਉਸ ਸਮੇਂ ਪੀੜਤ ਪਰਿਵਾਰ ਕੋਲ ਨਹੀਂ ਸਨ। ਇਸ ਪ੍ਰੇਸ਼ਾਨੀ ਦੌਰਾਨ ਵਿਚੋਲਣ ਔਰਤ ਬਲਾਤਕਾਰ ਦਾ ਸ਼ਿਕਾਰ ਲੜਕੀ ਅਤੇ ਉਸ ਦੀ ਮਾਂ ਨੂੰ ਬਿਨਾ ਇਲਾਜ ਕਰਵਾਉਣ ਤੋਂ ਪਿੰਡ ਵਾਪਸ ਲੈ ਗਈ। ਹੁਣ ਪਤਾ ਲੱਗਾ ਹੈ ਕਿ ਮਾਮਲੇ ਨੂੰ ਦਬਾਉਣ ਦੀ ਮਨਸਾ ਨਾਲ ਇਸ ਤਾਂਤਰਿਕ ਔਰਤ ਨੇ ਹੁਣ ਦੋਹੇਂ ਮਾਂ-ਬੇਟੀ ਨੂੰ ਕਿਸੇ ਨਾਮਾਲੂਮ ਸਥਾਨ ’ਤੇ ਭੇਜ ਦਿੱਤਾ ਹੈ। ਐਸ.ਪੀ.ਡੀ. ਨੂੰ ਮਿਲੇ ਵਫ਼ਦ ਵਿਚ ਪੰਚਾਇਤ ਮੈਂਬਰ ਬੀਬੀ ਸੁਖਜੀਤ ਕੌਰ, ਸੀਪੀਆਈ ਦੇ ਆਗੂ ਮਾਸਟਰ ਗੁਰਚਰਨ ਸਿੰਘ ਮਾਨ ਅਤੇ ਸੁਖਦੇਵ ਸਿੰਘ ਡੋਡ, ਨਰੇਗਾ ਮਜ਼ਦੂਰ ਯੂਨੀਅਨ ਏਟਕ ਦੇ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ, ਮੁਲਾਜ਼ਮ ਆਗੂ ਬਲਕਾਰ ਸਿੰਘ ਸਹੋਤਾ ਅਤੇ ਪੰਜਾਬ ਇਸਤਰੀ ਸਭਾ ਦੀਆਂ ਆਗੂ ਊਸ਼ਾ ਤਨੇਜਾ, ਪੂਨਮ ਅਤੇ ਮਨਪ੍ਰੀਤ ਕੌਰ ਸ਼ਾਮਿਲ ਸਨ । ਪੁਲਿਸ ਅਧਿਕਾਰੀ ਨੇ ਦਰਖ਼ਾਸਤ ਉੱਪਰ ਅਗਲੀ ਕਾਰਵਾਈ ਕਰਨ ਲਈ ਡੀ.ਐਸ.ਪੀ ਜੈਤੋ ਨੂੰ ਹਦਾਇਤ ਕਰਦੇ ਹੋਏ ਇਨਸਾਫ਼ ਕਰਨ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਆਮਦ ਨੂੰ ਲੈ ਕੇ ਮਲੋਟ ਵਿਖੇ ਕਾਂਗਰਸ ਪਾਰਟੀ ਵਲੋਂ ਵਿਸ਼ਾਲ ਮੀਟਿੰਗ ਅਗਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਰਾਜ ਪੱਧਰੀ ਖੇਡਾਂ ’ਚ ਪਹਿਲਾ ਤੇ ਤੀਜਾ ਸਥਾਨ ਹਾਸਿਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।