30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਢਿੱਲਵਾਂ ਕਲਾਂ ਤੋਂ 7.01 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਪੰਜਗਰਾਈਂ ਕਲਾਂ, 29 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਦੀ ਪੁਲਿਸ ਵਲੋਂ ਪਿੰਡ ਢਿੱਲਵਾਂ ਕਲਾਂ ਤੋਂ 1 ਵਿਅਕਤੀ ਨੂੰ 7. 01 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ।

ਅਜੀਤ ਡੈਸਕ 30-10-2026
ਪੰਜਗਰਾਈਂ ਕਲਾਂ, 29 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਦੀ ਪੁਲਿਸ ਵਲੋਂ ਪਿੰਡ ਢਿੱਲਵਾਂ ਕਲਾਂ ਤੋਂ 1 ਵਿਅਕਤੀ ਨੂੰ 7.01 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਜਾਂਚ ਸਬੰਧੀ ਗਸ਼ਤ ’ਤੇ ਪਿੰਡ ਢਿੱਲਵਾਂ ਕਲਾਂ ਤੋਂ ਸਿਵੀਆਂ ਨੂੰ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਢਿੱਲਵਾਂ ਕਲਾਂ ਦੀ ਫਿਰਨੀ ’ਤੇ ਪੈਂਦੇ ਸ਼ਮਸ਼ਾਨ ਘਾਟ ਕੋਲ ਪੁੱਜੀ ਤਾਂ ਇਕ ਮੋਨਾ ਨੌਜਵਾਨ ਸ਼ਮਸ਼ਾਨ ਘਾਟ ਦੀ ਕੰਧ ਨਾਲ ਬੈਠਾ ਦਿਖਾਈ ਦਿੱਤੀ। ਜਦੋਂ ਉਸਨੇ ਪੁਲਿਸ ਪਾਰਟੀ ਨੂੰ ਗੱਡੀ ’ਚੋਂ ਉਤਰਦੇ ਦੇਖਿਆ ਤਾਂ ਉਹ ਆਪਣੀ ਲੋਅਰ ਦੀ ਸੱਜੀ ਜੇਬ ’ਚੋਂ ਕੋਈ ਚੀਜ਼ ਆਪਣੇ ਤੋਂ ਦੂਰ ਜ਼ਮੀਨ ’ਤੇ ਸੁੱਟ ਕੇ ਖਿਸਕਣ ਲੱਗਾ। ਜਿਸਨੂੰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਸਹਾਇਤਾ ਨਾਲ਼ ਕਾਬੂ ਕਰਕੇ ਨਾਂਅ-ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਮਨਪ੍ਰੀਤ ਸਿੰਘ ਉਰਫ਼ ਮੰਨਾ ਪੁੱਤਰ ਜਗਸੀਰ ਸਿੰਘ ਦੱਸਿਆ। ਪੁਲਿਸ ਪਾਰਟੀ ਨੇ ਉਸ ਮੌਕੇ ਹੀ ਉਕਤ ਵਿਅਕਤੀ ਵਲੋਂ ਸੁੱਟੀ ਹੋਈ ਚੀਜ਼ ਨੂੰ ਉਸ ਪਾਸੋਂ ਹੀ ਚੁਕਵਾ ਕੇ ਜਾਂਚ ਕੀਤੀ ਤਾਂ ਉਸ ਵਿਚੋਂ 7.01 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਉਕਤ ਨੌਜਵਾਨ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਜੈਤੋ ’ਚ ਵਪਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ * ਦੁਕਾਨਦਾਰਾਂ ਨੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ * ਸਾਬਕਾ ਪ੍ਰੇਮਿਕਾ ਨੇ ਸ... ਅਗਲੀ ਖ਼ਬਰ 202 ਗਰਾਮ ਹੈਰੋਇਨ ਤੇੇ 3600 ਨਸ਼ੀਲੇ ਕੈਪਸੂਲ ਸਮੇਤ ਚਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।