ਸਾਦਿਕ, 27 ਅਕਤੂਬਰ (ਆਰ.ਐਸ.ਧੁੰਨਾ)-ਦਾਣਾ ਮੰਡੀ ਸਾਦਿਕ ਦੇ ਫ਼ੜ ਨਾਲ ਉੱਗੀਆਂ ਪਹਾੜੀ ਕਿੱਕਰਾਂ ਅਤੇ ਝਾੜੀਆਂ ਕਾਰਨ ਕਿਸਾਨਾਂ ਨੂੰ ਮੰਡੀ ਵਿਚ ਫ਼ਸਲ ਲੈ ਕੇ ਆਉਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਨੂੰ ਧਿਆਨ ’ਚ ਰੱਖਦਿਆਂ ਮਾਰਕੀਟ ਕਮੇਟੀ ਸਾਦਿਕ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੇ ਜੇ.ਸੀ.ਬੀ ਦੀ ਮੱਦਦ ਨਾਲ ਸਫ਼ਾਈ ਮੁਹਿੰਮ ਦਾ ਕੰਮ ਸ਼ੁਰੂ ਕਰਵਾਇਆ। ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੇ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦੀ ਮੰਗ ਅਨੁਸਾਰ ਵਾਟਰ ਵਰਕਸ ਅਤੇ ਦਾਣਾ ਮੰਡੀ ਦੇ ਫ਼ੜ ਨਾਲ ਉੱਗੀਆਂ ਝਾੜੀਆਂ ਅਤੇ ਪਹਾੜੀ ਕਿੱਕਰਾਂ ਦਾ ਸ਼ਰਾਰਤੀ ਅਨਸਰਾਂ ਵਲੋਂ ਲਾਹਾ ਲਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਇਹ ਲੁਕਣਗਾਹ ਬਣੀਆਂ ਹੋਈਆਂ ਸਨ ਅਤੇ ਚੋਰਾਂ ਵਲੋਂ ਵੀ ਇਨ੍ਹਾਂ ਝਾੜੀਆਂ ਦੀ ਆੜ ’ਚ ਦਾਣਾ ਮੰਡੀ ’ਚ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਜਿਸ ਕਰਕੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਅਤੇ ਹੋਰ ਸਮਾਨ ਚੋਰੀ ਹੋਣ ਦਾ ਹਰ ਸਮੇਂ ਡਰ ਬਣਿਆ ਰਹਿੰਦਾ ਹੈ ਦੇ ਖਾਤਮੇ ਲਈ ਇਹ ਸਫ਼ਾਈ ਅਭਿਆਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਮੰਡੀ ’ਚ ਨਾਜਾਇਜ਼ ਤੌਰ ’ਤੇ ਝੁੱਗੀਆਂ ਬਣਾ ਕੇ ਬੈਠੇ ਝੁੱਗੀਆਂ ਵਾਲਿਆਂ ਨੂੰ ਮਾਰਕੀਟ ਕਮੇਟੀ ਸਾਦਿਕ ਵਲੋਂ ਹਟਾਇਆ ਗਿਆ ਹੈ। ਉਨ੍ਹਾਂ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਮੁਸ਼ਕਿ ਲ ਪੇਸ਼ ਆਉਂਦੀ ਹੈ ਤਾਂ ਉਹ ਮਾਰਕੀਟ ਕਮੇਟੀ ਸਾਦਿਕ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦ ਹਨ। ਇਸ ਮੌਕੇ ਦਲਜੀਤ ਸਿੰਘ ਢਿੱਲੋਂ, ਕੁਲਵੰਤ ਸਿੰਘ ਜਨੇਰੀਆਂ, ਪਰਮਜੀਤ ਸੋਨੀ, ਰੁਪਿੰਦਰ ਰੂਬੀ, ਗੁਰਬਾਜ ਸਿੰਘ, ਦੀਪਕ ਕੁਮਾਰ ਸਿੰਗਲਾ, ਅੰਗਰੇਜ ਸਿੰਘ ਘੁੱਦੂਵਾਲਾ, ਰਛਪਾਲ ਸਿੰਘ ਘੁੱਦੂਵਾਲਾ, ਗਮਦੂਰ ਸਿੰਘ ਸੰਗਰਾਹੂਰ, ਬਖਤੌਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਕਿੰਗਰਾ, ਗੁਰਮੀਤ ਸਿੰਘ ਸੰਗਰਾਹੂਰ, ਜਗਸੀਰ ਸਿੰਘ ਸਾਧੂਵਾਲਾ, ਨਿਰਭੈ ਸਿੰਘ ਗੁੱਜਰ, ਸਤਬੀਰ ਸਿੰਘ ਚੰਨੀਆਂ, ਸਿਮਰਜੀਤ ਸਿੰਘ ਘੁੱਦੂਵਾਲਾ, ਰੇਵਤੀ ਰਮਨ, ਜਗਸੀਰ ਸਿੰਘ ਆਦਿ ਹਾਜ਼ਰ ਸਨ।