28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਰੇਹੜੀਆਂ ’ਤੇ ਵਿਕਣ ਵਾਲੇ ਭੋਜਨ ਦੀ ਗੁਣਵੱਤਾ ’ਤੇ ਨਿਗਰਾਨੀ ਜ਼ਰੂਰੀ ਦਿਨ ਬ-ਦਿਨ ਵੱਧ ਰਹੀਆਂ ਬਿਮਾਰੀਆਂ ਦਾ ਕਾਰਨ ਹੀ ਗੈਰ ਮਿਆਰੀ ਭੋਜਨ ਹੈ

ਜੈਤੋ, 27 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਰੇਹੜੀਆਂ, ਫ਼ਾਸਟ ਫ਼ੂਡ ਸਟਾਲਾਂ ਅਤੇ ਢਾਬਿਆਂ ’ਤੇ ਵਿਕਣ ਵਾਲੇ ਖਾਣ-ਪੀਣ ਦੇ ਸਮਾਨ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ ਨਿਯਮਤ ਨਿਗਰਾਨੀ ਦੀ ਲੋੜ ਹੈ। ਲੋਕਾਂ ਨੂੰ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਲਈ ਫੂਡ ਸੇਫਟੀ ਵਿਭਾਗ ਦੀ ਜਾਂਚ ਪ੍ਰਣਾਲੀ, ਭੋਜਨ ਦੇ ਨਮੂਨੇ ਲੈਣ ਦੀ ਕਾਰਵਾਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਂਦੀ ਕਾਰਵਾਈ ਅਹਿਮ ਮੰਨੀ ਜਾਂਦੀ ਹੈ।

ਅਜੀਤ ਡੈਸਕ 28-10-2026
ਜੈਤੋ, 27 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਰੇਹੜੀਆਂ, ਫ਼ਾਸਟ ਫ਼ੂਡ ਸਟਾਲਾਂ ਅਤੇ ਢਾਬਿਆਂ ’ਤੇ ਵਿਕਣ ਵਾਲੇ ਖਾਣ-ਪੀਣ ਦੇ ਸਮਾਨ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ ਨਿਯਮਤ ਨਿਗਰਾਨੀ ਦੀ ਲੋੜ ਹੈ। ਲੋਕਾਂ ਨੂੰ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਲਈ ਫੂਡ ਸੇਫਟੀ ਵਿਭਾਗ ਦੀ ਜਾਂਚ ਪ੍ਰਣਾਲੀ, ਭੋਜਨ ਦੇ ਨਮੂਨੇ ਲੈਣ ਦੀ ਕਾਰਵਾਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਂਦੀ ਕਾਰਵਾਈ ਅਹਿਮ ਮੰਨੀ ਜਾਂਦੀ ਹੈ। ਬੇਸੱਕ ਰੇਹੜੀਆਂ ’ਤੇ ਮਿਲਣ ਵਾਲਾ ਭੋਜਨ ਆਮ ਆਦਮੀ ਲਈ ਸਸਤਾ ਤੇ ਪੇਟ ਭਰਨ ਅਸਾਨ ਹੈ, ਪਰ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਦੇ ਨਿਯਮਾਂ ਅਨੁਸਾਰ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਲਈ ਲਾਗੂ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਸਫ਼ਾਈ ਅਤੇ ਸੈਨੀਟੇਸ਼ਨ ਸਬੰਧੀ ਨਿਯਮਾਂ ਦੀ ਪਾਲਣਾ ਵੀ ਲਾਜ਼ਮੀ ਹੈ। ਰੇਹੜੀਆਂ ਅਤੇ ਢਾਬਿਆਂ ’ਤੇ ਭੋਜਨ ਤਿਆਰ ਕਰਨ ਸਮੇਂ ਸਾਫ਼ ਪਾਣੀ ਦੀ ਵਰਤੋਂ, ਖਾਣ-ਪੀਣ ਦੀਆਂ ਵਸਤਾਂ ਨੂੰ ਢੱਕ ਕੇ ਰੱਖਣ, ਬਰਤਨਾਂ ਦੀ ਸਫ਼ਾਈ ਅਤੇ ਕੱਚੇ ਮਾਲ ਦੀ ਸਹੀ ਸੰਭਾਲ ਵਰਗੇ ਪਹਿਲੂਆਂ ਦੀ ਜਾਂਚ ਜ਼ਰੂਰੀ ਹੈ। ਇਸ ਤੋਂ ਇਲਾਵਾ ਖਾਣਾ ਬਣਾਉਣ ਲਈ ਵਰਤੇ ਜਾਂਦੇ ਤੇਲ, ਘਿਓ, ਮਸਾਲਿਆਂ ਅਤੇ ਮੀਟ ਦੀ ਗੁਣਵੱਤਾ ਦੀ ਜਾਂਚ ਵੀ ਖੁਰਾਕ ਸੁਰੱਖਿਆ ਦੇ ਲਿਹਾਜ਼ ਨਾਲ ਮਹੱਤਵਪੂਰਨ ਹੈ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਵਲੋਂ ਚਲਾਏ ਜਾਂਦੇ ‘ਕਲੀਨ ਸਟਰੀਟ ਫੂਡ’ ਪ੍ਰੋਗਰਾਮ ਦਾ ਉਦੇਸ਼ ਵੀ ਸੜਕਾਂ ’ਤੇ ਭੋਜਨ ਵੇਚਣ ਵਾਲਿਆਂ ਵਿਚ ਸਫ਼ਾਈ ਅਤੇ ਸੁਰੱਖਿਅਤ ਭੋਜਨ ਸਬੰਧੀ ਜਾਗਰੂਕਤਾ ਵਧਾਉਣਾ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ। ਇਸ ਸੰਦਰਭ ਵਿਚ ਸਵਾਲ ਉੱਠਦਾ ਹੈ ਕਿ ਸਥਾਨਕ ਪੱਧਰ ’ਤੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਇਕਾਈਆਂ ਦੀ ਕਿੰਨੀ ਨਿਯਮਤ ਜਾਂਚ ਕੀਤੀ ਜਾਂਦੀ ਹੈ, ਕਿੰਨੇ ਨਮੂਨੇ ਲਏ ਜਾਂਦੇ ਹਨ ਅਤੇ ਜਾਂਚ ਰਿਪੋਰਟਾਂ ਦੇ ਆਧਾਰ ’ਤੇ ਕਿੰਨੇ ਮਾਮਲਿਆਂ ਵਿਚ ਕਾਰਵਾਈ ਕੀਤੀ ਜਾਂਦੀ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਲਈ ਸਬੰਧਿਤ ਵਿਭਾਗ ਦੇ ਅਧਿਕਾਰਤ ਅੰਕੜੇ ਅਤੇ ਕਾਰਵਾਈ ਦੀਆਂ ਰਿਪੋਰਟਾਂ ਸਾਹਮਣੇ ਆਉਣਾ ਜ਼ਰੂਰੀ ਹੈ। ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਾਮਲੇ ਵਿਚ ਵਿਭਾਗ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਮੁਹਿੰਮਾਂ ਦੀ ਜਾਣਕਾਰੀ ਜਨਤਕ ਕੀਤੀ ਜਾਵੇ, ਭੋਜਨ ਦੇ ਨਮੂਨਿਆਂ ਦੀ ਜਾਂਚ ਦੇ ਨਤੀਜਿਆਂ ਬਾਰੇ ਪਾਰਦਰਸ਼ਤਾ ਰੱਖੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਨਾਲ ਖਪਤਕਾਰਾਂ ਦਾ ਭਰੋਸਾ ਵਧਾਉਣ ਦੇ ਨਾਲ-ਨਾਲ ਭੋਜਨ ਦੀ ਸੁਰੱਖਿਆ ਨੂੰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ। ਸਮਾਜ ਸੇਵੀਆਂ ਦਾ ਦੋਸ਼ ਹੈ ਕਿ ਸੜਕਾਂ ’ਤੇ ਲੱਗੀਆਂ ਰੇਹੜੀਆਂ ਗਰੀਬ ਲੋੜਵੰਦ ਲੋਕਾਂ ਦੇ ਰੁਜ਼ਗਾਰ ਦਾ ਸਧਾਨ ਹੈ, ਪਰ ਉਨ੍ਹਾਂ ਨੂੰ ਭੋਜਨ ਸਬੰਧੀ ਗੁਣਵੱਰਤਾ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। ਜਿਸ ਦੀ ਨਿਗਰਾਨੀ ਫੂਡ ਸੇਫ਼ਟੀ ਵਿਭਾਗ ਦੀ ਹੁੰਦੀ ਪਰ ਉਨ੍ਹਾਂ ਵਲੋਂ ਆਪਣੀ ਜ਼ਿੰਮੇਵਾਰ ਨੂੰ ਬੇਧਿਆਨ ਕੀਤਾ ਜਾ ਰਿਹਾ ਹੈ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਸਿਹਤ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗ ਤਾਂ ਇਸ ਗੱਲੋਂ ਅਗਿਆਤ ਹੈ ਕਿ ਸ਼ਹਿਰਾਂ, ਪਿੰਡਾਂ, ਕਸਬਿਆਂ ’ਤੇ ਮੁਹੱਲਿਆਂ ’ਚ ਚੱਲ ਰਹੇ ਭੋਜਨ ਬਣਾਉਣ ਦੇ ਕੰਮਾਂ ਦੀ ਗਿਣਤੀ ਕਿੰਨੀ ਹੈ। ਉਹ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਦੇ ਨਿਯਮਾਂ ਦੀ ਕਿਸ ਹੱਦ ਤੱਕ ਪਾਲਣਾ ਕਰਦੇ ਹਨ। ਦੇਸ਼ ਦੇ ਮੁਕਾਬਲੇ ਪੰਜਾਬ ਦੇ ਲੋਕਾਂ ’ਚ ਦਿਨ ਬ-ਦਿਨ ਵੱਧ ਰਹੀਆਂ ਬਿਮਾਰੀਆਂ ਕਾਰਨ ਗੈਰ ਮਿਆਰੀ ਭੋਜਨ ਹੀ ਹੈ।
ਪਿਛਲੀ ਖ਼ਬਰ ਅਨਾਜ ਮੰਡੀ ’ਚ ਝੋਨੇ ਦੀ ਫ਼ਸਲ ਚੋਰੀ ਸੰਬੰਧੀ ਸ਼ਿਕਾਇਤਾਂ ’ਤੇ ਚੇਅਰਮੈਨ ਵਲੋਂ ਕਾਰਵਾਈ ਅਗਲੀ ਖ਼ਬਰ ਫ਼ਰੀਦਕੋਟ ਦੀ ਸਫ਼ਾਈ ਵਿਵਸਥਾ ’ਚ ਸੁਧਾਰ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ : ਅਰਸ਼ ਸੱਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।