12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੰਡੀ ਕਿੱਲਿਆਂਵਾਲੀ ’ਚ ਮਕਾਨ ’ਤੇ ਡਿੱਗੀ ਅਸਮਾਨੀ ਬਿਜਲੀ

ਮੰਡੀ ਕਿੱਲਿਆਂਵਾਲੀ , 11 ਅਕਤੂਬਰ ( ਇਕਬਾਲ ਸਿੰਘ ਸ਼ਾਂਤ )- ਇੱਥੋਂ ਦੇ ਵਾਰਡ ਨੰਬਰ 11 ਵਿਚ ਅੱਜ ਸਵੇਰੇ ਇਕ ਚਿਣਾਈ ਮਿਸਤਰੀ ਦੇ ਮਕਾਨ ’ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਆਰ . ਸੀ .

ਅਜੀਤ ਡੈਸਕ 12-10-2026
ਮੰਡੀ ਕਿੱਲਿਆਂਵਾਲੀ , 11 ਅਕਤੂਬਰ ( ਇਕਬਾਲ ਸਿੰਘ ਸ਼ਾਂਤ )- ਇੱਥੋਂ ਦੇ ਵਾਰਡ ਨੰਬਰ 11 ਵਿਚ ਅੱਜ ਸਵੇਰੇ ਇਕ ਚਿਣਾਈ ਮਿਸਤਰੀ ਦੇ ਮਕਾਨ ’ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਆਰ . ਸੀ . ਸੀ . ਛੱਤ ਵਿਚ ਸੁਰਾਖ ਹੋ ਗਿਆ । ਬਿਜਲੀ ਦੇ ਜ਼ੋਰਦਾਰ ਧਮਾਕੇ ਨਾਲ ਘਰ ਦੀਆਂ ਦੋਵੇਂ ਮੰਜ਼ਿਲਾਂ ਦੀ ਬਿਜਲੀ ਫਿਟਿੰਗ ਤੇ ਸਾਰਾ ਘਰੇਲੂ ਬਿਜਲੀ ਸਾਮਾਨ ਸੜ ਗਿਆ । ਹਾਦਸੇ ਵੇਲੇ ਘਰ ਵਿਚ ਮੌਜੂਦ 6 ਜੀਅ ਵਾਲ - ਵਾਲ ਬਚ ਗਏ , ਜਦਕਿ ਪਰਿਵਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ । ਜਾਣਕਾਰੀ ਅਨੁਸਾਰ ਬਾਲ ਮੰਦਰ ਸਕੂਲ ਨੇੜਲੀ ਕਿਸ਼ੋਰ ਸਰਪੰਚ ਵਾਲੀ ਗਲੀ ਵਿਚ ਰਹਿੰਦੇ ਰਾਮ ਪ੍ਰਵੇਸ਼ ਦੇ ਮਕਾਨ ’ ਤੇ ਸਵੇਰੇ ਕਰੀਬ 7 ਵਜੇ ਅਸਮਾਨੀ ਬਿਜਲੀ ਡਿੱਗ ਪਈ । ਉਸ ਦੇ ਲੜਕੇ ਨਿਤੀਸ਼ ਪਟੇਲ ਨੇ ਦੱਸਿਆ ਕਿ ਸਾਰਾ ਪਰਿਵਾਰ ਕਮਰੇ ਵਿਚ ਬੈਠਾ ਸੀ , ਜਦੋਂ ਅਚਾਨਕ ਜ਼ੋਰਦਾਰ ਧਮਾਕਾ ਹੋਇਆ । ਬਿਜਲੀ ਆਰ . ਸੀ . ਸੀ . ਛੱਤ ਨੂੰ ਪਾੜਦੀ ਹੋਈ ਹੇਠਾਂ ਤੱਕ ਪਹੁੰਚੀ ਅਤੇ ਮੁੱਖ ਗੇਟ ਨੇੜੇ ਜ਼ਮੀਨ ਵਿਚ ਵੀ ਟੋਆ ਪੈ ਗਿਆ । ਹਾਦਸੇ ਦੌਰਾਨ ਰਸੋਈ ਵਿਚ ਰੋਟੀ ਬਣਾ ਰਹੀ ਪਰਿਵਾਰ ਦੀ ਨੂੰਹ ਦੇ ਹੱਥ ’ ਤੇ ਬਿਜਲੀ ਦਾ ਹਲਕਾ ਕਰੰਟ ਲੱਗਣ ਕਾਰਨ ਮਾਮੂਲੀ ਸੱਟ ਲੱਗੀ । ਬਾਕੀ ਪਰਿਵਾਰਕ ਮੈਂਬਰਾਂ ਦਾ ਬਚਾਅ ਹੋ ਗਿਆ । ਪਰਿਵਾਰ ਮੁਤਾਬਕ ਬਿਜਲੀ ਡਿੱਗਣ ਨਾਲ ਦੋਵੇਂ ਮੰਜ਼ਿਲਾਂ ਦੀ ਵਾਇਰਿੰਗ ਸੜ ਗਈ । ਦੋ ਐੱਲ . ਈ . ਡੀਜ਼ ., ਇਕ ਟੀ . ਵੀ ., ਚਾਰ ਪੱਖੇ , ਫ਼ਰਿੱਜ , ਪਾਣੀ ਵਾਲੀ ਮੋਟਰ , ਸਿਲਾਈ ਮਸ਼ੀਨ ਅਤੇ ਮੋਬਾਇਲ ਫ਼ੋਨ ਵੀ ਨੁਕਸਾਨੇ ਗਏ । ਦਿਹਾੜੀ - ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਪਰਿ ਵਾਰ ਨੂੰ ਹੋਏ ਭਾਰੀ ਮਾਲੀ ਨੁਕਸਾਨ ਕਾਰਨ ਘਰ ਵਿਚ ਸਹਿਮ ਦਾ ਮਾਹੌਲ ਹੈ ।
ਪਿਛਲੀ ਖ਼ਬਰ ਡਾ. ਬਲਜੀਤ ਕੌਰ ਵਲੋਂ ਸਿਵਲ ਹਸਪਤਾਲ ਵਿਖੇ ਸੀ.ਟੀ. ਸਕੈਨ ਮਸ਼ੀਨ ਦਾ ਉਦਘਾਟਨ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਸੈਂਟਰ ਮਲੋਟ ਈਸਟ ਦੀਆਂ ਪ੍ਰਾਇਮਰੀ ਖੇਡਾਂ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।