07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸ੍ਰੀ ਰਾਮ ਸ਼ਰਨਮ ਮੰਦਰ ਵਿਖੇ ਹੰਸ ਰਾਜ ਦਾ ਜਨਮ ਦਿਵਸ ਮਨਾਇਆ

ਮਲੋਟ, 6 ਅਕਤੂਬਰ (ਪਾਟਿਲ)-ਮਲੋਟ ਸ਼ਹਿਰ ਦੇ ਬਿਰਲਾ ਰੋਡ ਸਥਿਤ ਸ੍ਰੀ ਰਾਮ ਸਰਨਮ ਮੰਦਰ ਵਿਖੇ ਸੰਤ ਸ਼੍ਰੋਮਣੀ ਸਵਾਮੀ ਸਤਿਆਨੰਦ ਦੇ ਪਰਮ ਸਿਸਾਏ ਪਿਤਾ ਹੰਸ ਰਾਜ ਦਾ ਜਨਮ ਉਤਸਵ ਮਨਾਇਆ ਗਿਆ। ਇਸ ਮੌਕੇ ਰਾਮ ਨਾਮ ਦੀ ਬਾਣੀ ਦਾ ਪਾਠ ਕੀਤਾ ਗਿਆ।

?? 07-10-2026
ਮਲੋਟ, 6 ਅਕਤੂਬਰ (ਪਾਟਿਲ)-ਮਲੋਟ ਸ਼ਹਿਰ ਦੇ ਬਿਰਲਾ ਰੋਡ ਸਥਿਤ ਸ੍ਰੀ ਰਾਮ ਸਰਨਮ ਮੰਦਰ ਵਿਖੇ ਸੰਤ ਸ਼੍ਰੋਮਣੀ ਸਵਾਮੀ ਸਤਿਆਨੰਦ ਦੇ ਪਰਮ ਸਿਸਾਏ ਪਿਤਾ ਹੰਸ ਰਾਜ ਦਾ ਜਨਮ ਉਤਸਵ ਮਨਾਇਆ ਗਿਆ। ਇਸ ਮੌਕੇ ਰਾਮ ਨਾਮ ਦੀ ਬਾਣੀ ਦਾ ਪਾਠ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸ੍ਰੀ ਰਾਮ ਸਰਨਮ ਮੰਦਰ ਦੇ ਮੁੱਖ ਸੇਵਾਦਾਰ ਡਾਕਟਰ ਪ੍ਰੇਮ ਵਰਮਾ, ਵਕਤਾ ਵੇਦ ਭਟੇਜਾ, ਵਕਤਾ ਰਜਿੰਦਰ ਛਾਬੜਾ ਨੇ ਦੱਸਿਆ ਕਿ ਅੱਜ ਸਮੇਂ ਦੀ ਮੁੱਖ ਜ਼ਰੂਰਤ ਹੈ ਕਿ ਅਸੀਂ ਰਾਮ ਨਾਮ ਦੀ ਬਾਣੀ ਦੇ ਨਾਲ ਜੁੜ ਕੇ ਇਸ ਬਾਣੀ ਨੂੰ ਜੀਵਨ ਵਿਚ ਵੀ ਉਤਾਰੀਏ। ਇਸ ਮੌਕੇ ਕੁਮਾਰੀ ਰਿੰਕੂ, ਪੂਜਾ ਸ਼ਰਮਾ, ਆਂਟੀ ਰਾਜ ਮੁੰਜਲ, ਪ੍ਰੀਆ ਡਾਵਰ, ਨਿਰਮਲ ਬਾਂਸਲ, ਤੰਨੁ, ਮਧੂ ਝਾਂਬ , ਨੰਨੀ ਖੁਰਾਣਾ ਆਦਿ ਨੇ ਰਾਮ ਨਾਮ ਦੀ ਬਾਣੀ ਦਾ ਗੁਣਗਾਨ ਕੀਤਾ। ਇਸ ਮੌਕੇ ਸਤੀਸ਼ ਕੋਚਰ, ਜਗਦੀਸ਼ ਵਧਵਾ, ਵਿਲਸਨ ਵਾਟਸ (ਪੱਪੂ), ਗੋਪਾਲ ਕ੍ਰਿਸ਼ਨ ਛਾਬੜਾ, ਪੱਪੂ ਛਾਬੜਾ ਆਦਿ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। ਇਸ ਮੌਕੇ ਸੰਗਤ ਵਿਚ ਹਲਵਾ, ਬਰੈਡ ਪਕੌੜੇ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ।
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਸਕੂਲ ਦੀਆਂ ਕੁੜੀਆਂ ਨੇ ਅਥਲੈਟਿਕਸ ’ਚ ਜਿੱਤੇ ਸੋਨ ਤਗ਼ਮੇ ਅਗਲੀ ਖ਼ਬਰ ਪਰਮਬੰਸ ਸਿੰਘ ਰੋਮਾਣਾ ਵਲੋਂ ਘਰ-ਘਰ ਮੁਹਿੰਮ ਤਹਿਤ ਪਿੰਡਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।