29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਜਾਗਰੂਕਤਾ ਜ਼ਰੂਰੀ- ਐਸ.ਡੀ.ਐਮ. ਫੂਲ

ਰਾਮਪੁਰਾ ਫੂਲ, 28 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਸਿਹਤ ਵਿਭਾਗ ਮੱਛਰਾਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇਸ ਮੌਸਮ ਦੌਰਾਨ ਏਡੀਜ਼ ਅਜਿਪਟੀ ਮੱਛਰਾਂ ਦੇ ਪਨਪਣ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਜੋ ਡੇਂਗੂ ਬੁਖ਼ਾਰ ਦੇ ਫੈਲਣ ਦਾ ਖ਼ਦਸ਼ਾ ਹੁੰਦਾ ਹੈ।

ਅਜੀਤ ਡੈਸਕ 29-09-2026
ਰਾਮਪੁਰਾ ਫੂਲ, 28 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਸਿਹਤ ਵਿਭਾਗ ਮੱਛਰਾਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇਸ ਮੌਸਮ ਦੌਰਾਨ ਏਡੀਜ਼ ਅਜਿਪਟੀ ਮੱਛਰਾਂ ਦੇ ਪਨਪਣ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਜੋ ਡੇਂਗੂ ਬੁਖ਼ਾਰ ਦੇ ਫੈਲਣ ਦਾ ਖ਼ਦਸ਼ਾ ਹੁੰਦਾ ਹੈ। ਇਹ ਮੱਛਰ ਸਾਫ਼ ਪਾਣੀ ਉੱਪਰ ਪੈਦਾ ਹੁੰਦੇ ਹਨ। ਇਸ ਲਈ ਘਰਾਂ, ਦਫ਼ਤਰਾਂ ’ਚ, ਧਾਰਮਿਕ ਸਥਾਨਾਂ ਆਦਿ ਦੇ ਹਰ ਪਾਣੀ ਵਾਲੇ ਬਰਤਨਾਂ ਨੂੰ ਹਫ਼ਤੇ ਤੋਂ ਪਹਿਲਾਂ ਖ਼ਾਲੀ ਕਰ ਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਬਲਕਰਨ ਸਿੰਘ ਮਾਹਲ ਨੇ ਡੇਂਗੂ ਵਿਰੋਧੀ ਜਾਗਰੂਕ ਕਰਨ ਲਈ ਪੋਸਟਰ ਰਿਲੀਜ਼ ਕਰਦਿਆਂ ਕਹੇ। ਉਨ੍ਹਾਂ ਵੱਖ-ਵੱਖ ਮਹਿਕਮਿਆਂ ਦੇ ਦਫ਼ਤਰ ਆਦਿ ਇਮਾਰਤਾਂ ਵਿਚਲੇ ਹਰ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖਣ ਅਤੇ ਹਫ਼ਤੇ ਤੋਂ ਪਹਿਲਾਂ ਖਾਲੀ ਕਰ ਕੇ ਸੁਕਾਉਣ, ਦਫ਼ਤਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਨਗਰ ਪੰਚਾਇਤਾਂ, ਕਲੱਬਾਂ, ਮੋਹਤਵਰ ਲੋਕਾਂ ਨੂੰ ਮੱਛਰਾਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਮੱਛਰਾਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ, ਡਰਾਈ ਡੇ ਭਾਵ ਹਰੇਕ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਹਰ ਪਾਣੀ ਵਾਲਾ ਬਰਤਨ ਖ਼ਾਲੀ ਕਰ ਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਇਸ ਨਾਲ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਸੀਨੀਅਰ ਸਹਾਇਕ ਗੁਰਪ੍ਰੀਤ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਨਰਪਿੰਦਰ ਸਿੰਘ ਗਿੱਲ ਮੌਜੂਦ ਸਨ।
ਪਿਛਲੀ ਖ਼ਬਰ ਵਿਸ਼ਵ ਹਲਕਾਅ ਦਿਵਸ ਮੌਕੇ ਬਾਲਿਆਂਵਾਲੀ ਅਧੀਨ ਪੈਂਦੇ ਸਿਹਤ ਸੰਸਥਾਵਾਂ ’ਚ ਜਾਗਰੂਕਤਾ ਕੈਂਪ ਲਗਾਏ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਮੁੱਖ ਚੋਣ ਕਮਿਸ਼ਨਰ ਦੀ ਬਰਖਾਸਤਗੀ ਨੂੰ ਲੈ ਕੇ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।