16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨਗਰ ਸੁਧਾਰ ਟਰੱਸਟ ਵਲੋਂ ਰਿਹਾਇਸ਼ੀ ਪਲਾਟਾਂ ਦੇ ਅੱਜ ਕੱਢੇ ਜਾ ਰਹੇ ਲੱਕੀ ਡਰਾਅ : ਧਾਲੀਵਾਲ

ਫ਼ਰੀਦਕੋਟ, 15 ਸਤੰਬਰ (ਪੁਰਬਾ)-ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ 15 ਸਾਲਾਂ ਬਾਅਦ ਆਪਣੇ ਕਾਰਜਕਾਲ ਦੌਰਾਨ ਬਾਬਾ ਜੀਵਨ ਸਿੰਘ ਨਗਰ ਫ਼ਿਰੋਜ਼ਪੁਰ ਰੋਡ ਦੇ ਰਿਹਾਇਸ਼ੀ ਪਲਾਟਾਂ ਦਾ ਲੱਕੀ ਡਰਾਅ 16 ਸਤੰਬਰ 2026 ਨੂੰ ਸਵੇਰੇ 10 ਵਜੇ ਦਿਨ ਬੁੱਧਵਾਰ ਨੂੰ ਤਾਜ਼ ਪੈਲੇਸ ਕੋਟਕਪੁਰਾ ਰੋਡ ਫ਼ਰੀਦਕੋਟ ਵਿਖੇ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਵੀ ਇਸ ਲੱਕੀ ਡਰਾਅ ਵਿਚ ਹਿੱਸਾ ਲੈਣਾ ਹੈ, ਉਹ ਸਮੇਂ ਸਿਰ ਪਹੁੰਚ ਜਾਣ ਅਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ।

ਅਜੀਤ ਡੈਸਕ 16-09-2026
ਫ਼ਰੀਦਕੋਟ, 15 ਸਤੰਬਰ (ਪੁਰਬਾ)-ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ 15 ਸਾਲਾਂ ਬਾਅਦ ਆਪਣੇ ਕਾਰਜਕਾਲ ਦੌਰਾਨ ਬਾਬਾ ਜੀਵਨ ਸਿੰਘ ਨਗਰ ਫ਼ਿਰੋਜ਼ਪੁਰ ਰੋਡ ਦੇ ਰਿਹਾਇਸ਼ੀ ਪਲਾਟਾਂ ਦਾ ਲੱਕੀ ਡਰਾਅ 16 ਸਤੰਬਰ 2026 ਨੂੰ ਸਵੇਰੇ 10 ਵਜੇ ਦਿਨ ਬੁੱਧਵਾਰ ਨੂੰ ਤਾਜ਼ ਪੈਲੇਸ ਕੋਟਕਪੁਰਾ ਰੋਡ ਫ਼ਰੀਦਕੋਟ ਵਿਖੇ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਵੀ ਇਸ ਲੱਕੀ ਡਰਾਅ ਵਿਚ ਹਿੱਸਾ ਲੈਣਾ ਹੈ, ਉਹ ਸਮੇਂ ਸਿਰ ਪਹੁੰਚ ਜਾਣ ਅਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਇਹ ਲੱਕੀ ਡਰਾਅ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੱਢਿਆ ਜਾ ਰਿਹਾ ਹੈ। ਇਸ ਵਿਚ ਫ਼ਰੀਦਕੋਟ ਪ੍ਰਸ਼ਾਸਨ ਦੇ ਬਹੁਤ ਸਾਰੇ ਅਧਿਕਾਰੀ ਸ਼ਾਮਿਲ ਹੋਣਗੇ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵੀ ਇਸ ਮੌਕੇ ’ਤੇ ਪਹੁੰਚ ਰਹੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਇਸ ਪ੍ਰੋਗਰਾਮ ਵਿਚ ਹਾਜ਼ਰ ਹੋਣ ਲਈ ਬੇਨਤੀ ਕੀਤੀ।
ਪਿਛਲੀ ਖ਼ਬਰ ਦਰਿਆਈ ਪਾਣੀਆਂ ਦੇ ਹੱਕ ਲਈ ਕਿਸਾਨਾਂ ਦਾ ਜ਼ੋਰਦਾਰ ਸੰਘਰਸ਼ : ਗੁਰਮੀਤ ਸਿੰਘ ਗੋਲੇਵਾਲਾ ਅਗਲੀ ਖ਼ਬਰ ਵੱਡੀਆਂ ਆਨਲਾਈਨ ਕੰਪਨੀਆਂ ਨੇ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ : ਪਵਨਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।