14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗੋਲਾ ਸੁੱਟਣ ਮੁਕਾਬਲੇ ’ਚ ਗੁਣਵੀਤ ਕੌਰ ਚਹਿਲ ਨੇ ਪਹਿਲਾ ਸਥਾਨ ਮੱਲਿਆ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਦਿਲਚਸਪ ਮੁਕਾਬਲੇ ਹੋਏ

ਮਾਨਸਾ, 13 ਸਤੰਬਰ (ਰਾਵਿੰਦਰ ਸਿੰਘ ਰਵੀ)- ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਤਹਿਤ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਬਲਾਕ ਪੱਧਰੀ ਖੇਡਾਂ ਮੌਕੇ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਹਲਕਾ ਵਿਧਾਇਕ ਡਾ.

ਜੀਵੇ ਪੰਜਾਬ ਰੰਗਮੰਚ ਦੇ ਕਲਾਕਾਰਾਂ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਬੰਧਕ। ਅਜੀਤ ਤਸਵੀਰ 14-09-2026
ਮਾਨਸਾ, 13 ਸਤੰਬਰ (ਰਾਵਿੰਦਰ ਸਿੰਘ ਰਵੀ)- ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਤਹਿਤ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਬਲਾਕ ਪੱਧਰੀ ਖੇਡਾਂ ਮੌਕੇ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਮਿਹਨਤ, ਸਹਿਯੋਗ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਦੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੰਡਰ-14 ਸਾਲ ਸ਼ਾਟਪੁੱਟ ’ਚ ਗੁਣਵੀਤ ਕੌਰ ਚਹਿਲ ਨੇ ਪਹਿਲਾ ਤੇ ਗੁਨੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਲੰਬੀ ਛਾਲ ’ਚ ਪਰਮਜੀਤ ਕੌਰ ਪਹਿਲੇ ਤੇ ਕਮਲਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੀ। ਅੰਡਰ-17 ’ਚ 300 ਮੀਟਰ ਦੌੜ ਵਿਚ ਜਤਿੰਦਰ ਕੌਰ ਤੇ ਹਰਸ਼ਦੀਪ ਕੌਰ, ਅੰਡਰ-21 ਵਿਚ 500 ਮੀਟਰ ’ਚ ਨਵਜੋਤ ਕੌਰ ਤੇ ਅਵਨੀਤ ਕੌਰ ਅੰਡਰ-17 ’ਚ 400 ਮੀਟਰ ਵਿਚ ਗੁਰਜਿੰਦਰ ਕੌਰ ਤੇ ਇਸਨੂਰ ਕੌਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-21 ਵਿਚ 400 ਮੀਟਰ ’ਚ ਰਾਜਵਿੰਦਰ ਕੌਰ ਤੇ ਨਵਜੋਤ ਕੌਰ, 800 ਮੀਟਰ ’ਚ ਜਸਪ੍ਰੀਤ ਕੌਰ ਤੇ ਸਿਮਰਨ ਕੌਰ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਮੱਲਿਆ। ਅੰਡਰ-17 ’ਚ 200 ਮੀਟਰ ਵਿਚ ਸਰਬਜੀਤ ਕੌਰ ਤੇ ਸਿਮਰਪ੍ਰੀਤ ਕੌਰ, 800 ਮੀਟਰ ’ਚ ਗੁਰਜੋਤ ਕੌਰ ਤੇ ਜਸ਼ਨਪ੍ਰੀਤ ਕੌਰ, ਅੰਡਰ-14 ਵਿਚ 600 ਮੀਟਰ ’ਚ ਗੁਰਸ਼ਰਨ ਪ੍ਰੀਤ ਤੇ ਆਕਾਸ਼ਦੀਪ ਕੌਰ, ਅੰਡਰ-17 ’ਚ 1500 ਮੀਟਰ ਵਿਚ ਗੁਰਜੋਤ ਕੌਰ ਤੇ ਨਵਜੋਤ ਕੌਰ ਅਤੇ ਅੰਡਰ-21 ’ਚ 1500 ਮੀਟਰ ਦੌੜ ਵਿਚ ਜਸਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਰਮੇਸ਼ ਖਿਆਲਾ, ਇੰਦਰਜੀਤ ਸਿੰਘ ਉੱਭਾ, ਕੋਚ ਸ਼ਾਲੂ, ਰੇਣੂ ਰਾਣੀ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਬਲਦੇਵ ਸਿੰਘ, ਕਰਮਜੀਤ ਕੌਰ, ਰਾਜਵੀਰ, ਹਰਪ੍ਰੀਤ ਸਿੰਘ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਸ਼ਾਲ ਰੈਲੀ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।