10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਨਾਟਕਾਂ ਦਾ ਮੰਚਨ

ਕੋਟਕਪੂਰਾ, 9 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਯੂਥ ਕੋਆਰਡੀਨੇਟਰ ਕਮੇਟੀ ਡਾ. ਅੰਮ੍ਰਿਤਪਾਲ ਸਿੰਘ, ਪੂਨਮ ਅਰੋੜਾ, ਸ਼ਹਿਨਾਜ਼ ਬੇਗਮ ਦੇ ਸਹਿਯੋਗ ਨਾਲ ਕ੍ਰਾਂਤੀ ਕਲਾ ਮੰਚ ਮੋਗਾ ਵਲੋਂ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਦੋ ਨਾਟਕਾਂ ਦਾ ਪ੍ਰਭਾਵਸ਼ਾਲੀ ਮੰਚਨ ਕਰਵਾਇਆ ਗਿਆ।

ਅਜੀਤ ਡੈਸਕ 10-09-2026
ਕੋਟਕਪੂਰਾ, 9 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਯੂਥ ਕੋਆਰਡੀਨੇਟਰ ਕਮੇਟੀ ਡਾ. ਅੰਮ੍ਰਿਤਪਾਲ ਸਿੰਘ, ਪੂਨਮ ਅਰੋੜਾ, ਸ਼ਹਿਨਾਜ਼ ਬੇਗਮ ਦੇ ਸਹਿਯੋਗ ਨਾਲ ਕ੍ਰਾਂਤੀ ਕਲਾ ਮੰਚ ਮੋਗਾ ਵਲੋਂ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਦੋ ਨਾਟਕਾਂ ਦਾ ਪ੍ਰਭਾਵਸ਼ਾਲੀ ਮੰਚਨ ਕਰਵਾਇਆ ਗਿਆ। ਨਾਟਕਾਂ ਦਾ ਨਿਰਦੇਸ਼ਨ ਅਤੇ ਅਦਾਕਾਰੀ ਪ੍ਰਸਿੱਧ ਰੰਗਕਰਮੀ ਬਲਜੀਤ ਸਿੰਘ ਮੋਗਾ ਵਲੋਂ ਕੀਤੀ ਗਈ। ਪਹਿਲਾ ਨਾਟਕ ‘ਠੋਸ ਕਚਰਾ ਪ੍ਰਬੰਧਨ’ ਦੇ ਵਿਸ਼ੇ ’ਤੇ ਆਧਾਰਿਤ ਸੀ। ਨਾਟਕ ਰਾਹੀਂ ਕਚਰੇ ਦੀ ਸਹੀ ਸੰਭਾਲ, ਗਿੱਲੇ ਅਤੇ ਸੁੱਕੇ ਕਚਰੇ ਨੂੰ ਵੱਖ-ਵੱਖ ਕਰਨ, ਸਫ਼ਾਈ ਦੀ ਮਹੱਤਤਾ ਅਤੇ ਵਾਤਾਵਰਨ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਗਿਆ। ਦੂਜਾ ਨਾਟਕ ‘ਨਾਦਾਨ ਪਰਿੰਦੇ’ ਨੌਜਵਾਨਾਂ ਦੀਆਂ ਆਕਾਂਖਾਵਾਂ, ਸਫ਼ਲਤਾ ਦੀ ਦੌੜ ਅਤੇ ਗ਼ਲਤ ਰਾਹਾਂ ਵੱਲ ਵਧ ਰਹੇ ਕਦਮਾਂ ਨੂੰ ਕੇਂਦਰ ਵਿਚ ਰੱਖ ਕੇ ਪੇਸ਼ ਕੀਤਾ ਗਿਆ। ਨਾਟਕ ਨੇ ਦਰਸਾਇਆ ਕਿ ਜਲਦੀ ਅਤੇ ਆਸਾਨੀ ਨਾਲ ਸਫ਼ਲਤਾ ਹਾਸਿਲ ਕਰਨ ਦੀ ਲਾਲਸਾ ਵਿਚ ਕੁਝ ਨੌਜਵਾਨ ਨਸ਼ਿਆਂ ਅਤੇ ਹੋਰ ਗ਼ਲਤ ਰੁਝਾਨਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕ੍ਰਾਂਤੀ ਕਲਾ ਮੰਚ ਦੀ ਟੀਮ ਵਿਚ ਸਤਨਾਮ ਮੁਕਤਸਰੀਆਂ ਨੇ ਵੱਖ-ਵੱਖ ਭੂਮਿਕਾਵਾਂ ਨੂੰ ਬਹੁਤ ਹੀ ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਬਾਬੂ ਵਰਮਾ ਅਤੇ ਨਿਰਦੀਪ ਨੇ ਵੀ ਨਾਟਕ ਵਿਚ ਛੋਟੀਆਂ ਪਰ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾ ਕੇ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਥ ਕੋਆਰਡੀਨੇਟਰ ਡਾ. ਅੰਮ੍ਰਿਤਪਾਲ ਸਿੰਘ ਨੇ ਕ੍ਰਾਂਤੀ ਕਲਾ ਮੰਚ, ਮੋਗਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਟਕ ਸਮਾਜਿਕ ਚੇਤਨਾ ਪੈਦਾ ਕਰਨ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ। ਇਸ ਮੌਕੇ ਕਾਲਜ ਸਟਾਫ਼ ਮੈਂਬਰ ਡਾ. ਸਤਨਾਮ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਗੁਰਤੇਜ ਸਿੰਘ, ਗਰੀਸ਼ ਸ਼ਰਮਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਨੇ ਬੀ.ਕੇ.ਯੂ. ਏਕਤਾ ਸਿੱਧੂਪੁਰ ਦਾ ਪੰਜਾਬ ਪੱਧਰੀ ਧਰਨਾ ਕੀਤਾ ਅਸਫ਼ਲ ਅਗਲੀ ਖ਼ਬਰ ਖ਼ੁਰਾਕ ਸੁਰੱਖਿਆ ਟੀਮ ਨੇ ਫ਼ਰੀਦਕੋਟ ਅਤੇ ਜੈਤੋ ’ਚ ਵਿਸ਼ੇਸ਼ ਚੈਕਿੰਗ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।