22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੜਕ ਕਿਨਾਰੇ ਬਣੇ ਟੋਇਆਂ ਨੂੰ ਭਰਨ ਦੀ ਮੰਗ

ਅਜੀਤ ਡੈਸਕ 29-05-2026
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)-ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਨਵੀਂ ਬਣੀ ਸੜਕ ਸੱਕਾਂਵਾਲੀ ਤੋਂ ਸੰਗਰਾਣਾ ਰੋਡ ਨੂੰ ਸੰਭਾਲਣ ਦੀ ਲੋੜ ਹੈ | ਕਾਫ਼ੀ ਥਾਵਾਂ ਉਪਰ ਡੂੰਘੇ ਟੋਏ ਬਣੇ ਹੋਏ ਹਨ, ਜਿਸ ਕਾਰਨ ਰਾਹਗੀਰਾਂ ਦਾ ਕਿਸੇ ਵੀ ਸਮੇਂ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਸੜਕ ਵੀ ਕਮਜ਼ੋਰ ਹੋ ਕੇ ਜਲਦੀ ਟੁੱਟ ਜਾਵੇਗੀ | ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੀ ਹੀ ਇਸ ਸੜਕ ਦਾ ਰਹਿਣਾ ਕੰਮ ਮੁਕੰਮਲ ਕੀਤਾ ਜਾਵੇ | ਇਸ ਸਮੇਂ ਜਸਕਰਨ ਸਿੰਘ, ਮੋਹਨ ਸਿੰਘ, ਬੋਹੜ ਸਿੰਘ, ਮਨਦੀਪ ਸਿੰਘ, ਤਰਲੋਕ ਸਿੰਘ, ਜਗਸੀਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੰਪਿਊਟਰ ਟੀਚਰਜ਼ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਮਲੋਟ ਚੋਣਾਂ 'ਚ ਅਮਨ-ਅਮਾਨ ਬਹਾਲ ਰੱਖਣ ਵਾਲੇ ਹੈਪੀ ਖੇੜਾ ਦਾ ਹੋਵੇਗਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।