26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਚੇਅਰਮੈਨ ਨਛੱਤਰ ਸਿੰਘ ਬਰਾੜ ਦੇ ਪਰਿਵਾਰ ਨੂੰ ਸਦਮਾ

ਅਜੀਤ ਡੈਸਕ 18-04-2026
ਪੰਜਗਰਾਈਾ ਕਲਾਂ, 17 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਸਵ: ਚੇਅਰਮੈਨ ਨਛੱਤਰ ਸਿੰਘ ਬਰਾੜ ਦੇ ਸਪੁੱਤਰ ਸਤਨਾਮ ਸਿੰਘ ਬਰਾੜ ਕੈਨੇਡਾ ਅਤੇ ਮੋਹਨ ਸਿੰਘ ਬਰਾੜ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੇ ਸਤਿਕਾਰਯੋਗ ਭੈਣ ਜੀ ਬਲਵਿੰਦਰ ਕੌਰ ਸੇਖੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਇਸ ਦੁੱਖ ਦੀ ਘੜੀ 'ਚ ਆਪਣੇ ਪਿੰਡ ਪੁੱਜੇ ਸਤਨਾਮ ਸਿੰਘ ਬਰਾੜ ਅਤੇ ਮੋਹਨ ਸਿੰਘ ਬਰਾੜ ਨਾਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ, ਜ਼ਿਲ੍ਹਾ ਪ੍ਰਧਾਨ (ਐਸ.ਸੀ. ਵਿੰਗ) ਸੁਖਵਿੰਦਰ ਸਿੰਘ ਕੋਟ ਸੁਖੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਲਾਲੀ ਬਾਦਲ, ਸਰਕਲ ਪ੍ਰਧਾਨ ਮਨਦੀਪ ਸਿੰਘ ਰੂਬੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਕੌਰ ਪੰਜਗਰਾਈਾ, ਸਾਬਕਾ ਬਲਾਕ ਸੰਮਤੀ ਮੈਂਬਰ ਮੈਂਗਲ ਸਿੰਘ ਬਰਾੜ ਢਿੱਲਵਾਂ, ਸਾਬਕਾ ਬਲਾਕ ਸੰਮਤੀ ਮੈਂਬਰ ਦਲ ਸਿੰਘ ਬਰਾੜ, ਪੰਚ ਬਰਜਿੰਦਰ ਸਿੰਘ ਮਾਹਕਾ, ਸਾਬਕਾ ਪੰਚ ਭੋਲਾ ਸੰਧੂ, ਲਛਮਣ ਸਿੰਘ ਯੋਧਾ, ਸ਼ਿਵਰਾਜ ਸਿੰਘ ਗਿੱਲ, ਸੁਰਜੀਤ ਸਿੰਘ ਬਰਾੜ, ਹਰਦੀਪ ਸਿੰਘ ਮੰਤਰੀ, ਬੱਬਲੀ ਗਿੱਲ, ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ ਬਰਾੜ, ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਬਰਾੜ, ਜਬਰਜੰਗ ਸਿੰਘ ਗੋਰਖਾ ਗਿੱਲ, ਅਮਰਜੀਤ ਸਿੰਘ ਜੀਤਾ ਮਾੜੀ ਵਾਲਾ, ਡਾ. ਕਰਮ ਸਿੰਘ ਢਿੱਲਵਾਂ, ਗੁਰਪ੍ਰੀਤ ਸਿੰਘ ਸੋਢੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ |
ਪਿਛਲੀ ਖ਼ਬਰ ਪਿੰਡ ਸਰਾਵਾਂ ਦੀ ਦਾਣਾ ਮੰਡੀ ਵਿਖੇ ਕਿਸਾਨ ਯੂਨੀਅਨਾਂ ਨੇ ਭਰਵਾਂ ਇਕੱਠ ਕੀਤਾ ਅਗਲੀ ਖ਼ਬਰ ਦਾ ਬਲੂਮਿੰਗਡੇਲ ਸਕੁੂਲ 'ਚ ਬੱਚਿਆਂ ਦਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।