28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਲੱਬ ਵਲੋਂ ਸਰਕਾਰੀ ਡਿਸਪੈਂਸਰੀ ਨੂੰ ਦਵਾਈਆਂ ਦੇ ਰੂਪ 'ਚ ਸਹਾਇਤਾ

ਅਜੀਤ ਡੈਸਕ 18-04-2026
ਕੋਟਕਪੂਰਾ, 17 ਅਪੈ੍ਰਲ (ਮੋਹਰ ਸਿੰਘ ਗਿੱਲ)-ਗੁੱਡ ਮੋਰਨਿੰਗ ਵੈਲਫ਼ੇਅਰ ਕਲੱਬ ਵਲੋਂ ਸਥਾਨਕ ਮੋਗਾ ਰੋਡ 'ਤੇ ਸਥਿਤ ਵਿਸ਼ਵਕਰਮਾ ਧਰਮਸ਼ਾਲਾ ਵਿਚ ਬਣੀ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਵਿਚ ਪਾਈ ਗਈ ਦਵਾਈਆਂ ਦੀ ਘਾਟ ਨੂੰ ਪੂਰਾ ਕਰਨ ਲਈ ਕਲੱਬ ਵਲੋਂ ਇਕੱਤਰ ਕੀਤੀ ਗਈ ਰਾਸ਼ੀ ਨਾਲ ਦਵਾਈਆਂ ਦੀ ਪਹਿਲੀ ਕਿਸ਼ਤ ਹੋਮਿਓਪੈਥੀ ਡਿਸਪੈਂਸਰੀ ਦੇ ਡਾਕਟਰ ਯਾਦਵਿੰਦਰ ਸਿੰਘ ਦੀ ਸਹਾਇਤਾ ਨਾਲ 49 ਕਿਸਮ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ | ਕਲੱਬ ਦੇ ਜਨਰਲ ਸਕੱਤਰ ਪੋ੍ਰ. ਐਚ.ਐਸ.ਪਦਮ, ਮੁੱਖ ਸਰਪ੍ਰਸਤ ਗੁਰਿੰਦਰ ਸਿੰਘ, ਪੀ.ਆਰ.ਓ ਮਾਸਟਰ ਸੋਮਨਾਥ ਅਰੋੜਾ, ਸੰਯੁਕਤ ਸਕੱਤਰ ਲੈਕਚਰਾਰ ਮੁਖਤਿਆਰ ਸਿੰਘ ਮੱਤਾ, ਲੈਕਚਰਾਰ ਵਿਨੋਦ ਕੁਮਾਰ ਧਵਨ, ਸ਼ਾਮ ਲਾਲ ਚਾਵਲਾ ਅਤੇ ਸੁਰਿੰਦਰ ਕੁਮਾਰ ਸਚਦੇਵਾ ਆਧਾਰਿਤ ਵਫ਼ਦ ਨੇ ਡਾ. ਯਾਦਵਿੰਦਰ ਸਿੰਘ ਨੂੰ ਦਵਾਈਆਂ ਦੀ ਖ਼ਰੀਦ ਵਾਸਤੇ 6743 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ | ਹਾਜ਼ਰ ਮੈਂਬਰਾਂ ਨੇ ਦੱਸਿਆ ਕਿ ਹੋਮਿਓਪੈਥੀ ਦਵਾਈ ਅਸਲ ਵਿਚ ਲੋੜਵੰਦ ਮਰੀਜ਼ਾਂ ਨੂੰ ਬਹੁਤ ਘੱਟ ਖ਼ਰਚੇ ਵਿਚ ਉਪਲਬਧ ਕਰਵਾਈ ਜਾਂਦੀ ਹੈ | ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਈ ਦਵਾਈਆਂ ਦੀ ਸਪਲਾਈ ਸਰਕਾਰ ਵਲੋਂ ਘੱਟ ਆਉਂਦੀ ਹੈ, ਜਦਕਿ ਲੋੜ ਅਨੁਸਾਰ ਦਵਾਈਆਂ ਆਪਣੇ ਪੱਧਰ 'ਤੇ ਖ਼ਰੀਦਣੀਆਂ ਪੈਂਦੀਆਂ ਹਨ | ਸਹਾਇਤਾ ਲਈ ਉਨ੍ਹਾਂ ਕਲੱਬ ਦਾ ਧੰਨਵਾਦ ਕੀਤਾ | ਇਸ ਮੌਕੇ ਹੋਮਿਓਪੈਥੀ ਡਿਸਪੈਂਸਰੀ ਦੇ ਕਰਮਚਾਰੀ ਬੇਅੰਤ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦਾ ਦਸਵੀਂ ਜਮਾਤ ਦਾ ਸ਼ਾਨਦਾਰ ਨਤੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।