01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਣ-ਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਰੋਸ ਧਰਨਾ ਲਗਾਇਆ

ਅਜੀਤ ਡੈਸਕ 18-04-2026
ਲੰਬੀ, 17 ਅਪ੍ਰੈਲ (ਮੇਵਾ ਸਿੰਘ)-ਬੀਤੀ ਦੇਰ ਰਾਤ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਲੰਬੀ ਵਲੋਂ ਨੈਸ਼ਨਲ ਹਾਈਵੇਅ ਨੰਬਰ 9 ਮਲੋਟ-ਡੱਬਵਾਲੀ 'ਤੇ ਪਿੰਡ ਲੰਬੀ ਵਿਖੇ ਓਵਰਬਿ੍ਜ ਦੇ ਨੇੜੇ ਬਿਜਲੀ ਦੇ ਅਣ-ਐਲਾਨੇ ਕੱਟਾਂ ਨੂੰ ਲੈ ਕੇ ਰਾਤ ਕਰੀਬ 10 ਵਜੇਂ ਤੋਂ ਸਵੇਰ ਦੇ ਲਗਪਗ 9 ਵਜੇ ਤੱਕ ਟ੍ਰੈਫ਼ਿਕ ਜਾਮ ਰੱਖਿਆ ਗਿਆ | ਜਥੇਬੰਦੀ ਆਗੂ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਜਾਣਕਾਰੀ ਮਿਲੀ, ਉਸ ਦੇ ਅਨੁਸਾਰ ਸਬ ਡਵੀਜ਼ਨ ਲੰਬੀ ਦੇ ਸਰਕਲ ਵਿਚ ਪੈਂਦੇ ਪਿੰਡ ਲੰਬੀ, ਖਿਉਵਾਲੀ, ਚੰਨੁੰੂ, ਭਾਗੂ ਰਾਤ 10 ਵਜੇ ਲਾਈਟ ਬੰਦ ਸੀ, ਜਿਸ ਕਰਕੇ ਮੁੱਖ ਮਾਰਗ 'ਤੇ ਉਨ੍ਹਾਂ ਨੂੰ ਟ੍ਰੈਫ਼ਿਕ ਜਾਮ ਕਰਕੇ ਸਾਰੀ ਰਾਤ ਰੋਸ ਪ੍ਰਦਰਸ਼ਨ ਕਰਨਾ ਪਿਆ | ਪਿੰਡ ਖੁੱਡੀਆਂ, ਵਣਵਾਲਾ ਤੇ ਸਿੱਖਵਾਲਾ ਵਿਚ ਉਸ ਸਮੇਂ ਬਿਜਲੀ ਹੋਣ ਦੀ ਜਾਣਕਾਰੀ ਮਿਲੀ ਰਹੀ ਸੀ, ਜਦੋਂਕਿ ਉਕਤ ਸਾਰੇ ਪਿੰਡ ਲੰਬੀ ਸਰਕਲ ਵਿਚ ਹੀ ਪੈਂਦੇ ਹਨ | ਹਰਭਗਵਾਨ ਸਿੰਘ ਨੇ ਦੱਸਿਆ ਜਦੋਂ ਉਨ੍ਹਾਂ ਨੇ ਬੀਤੀ ਰਾਤੀ ਕਰੀਬ ਸਾਢੇ 10 ਵਜੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਕਰੀਬ ਰਾਤ 12 ਵਜੇ ਬੰਦ ਲਾਈਟ ਵਾਲੇ ਪਿੰਡਾਂ ਵਿਚ ਲਾਈਟ ਤਾਂ ਆ ਗਈ ਸੀ, ਪ੍ਰੰਤੂ ਰੋਸ ਪ੍ਰਦਰਸ਼ਨ ਉਨ੍ਹਾਂ ਸਵੇਰੇ ਕਰੀਬ 9 ਕੁ ਵਜੇ ਜਦੋਂ ਪਾਵਰਕਾਮ ਸਬ ਡਵੀਜ਼ਨ ਲੰਬੀ ਦੇ ਐੱਸ.ਡੀ.ਓ. ਮਨਿੰਦਰ ਸਿੰਘ ਸਿਕੰਦਰ ਤੇ ਥਾਣਾ ਲੰਬੀ ਦੇ ਐੱਸ.ਐੱਚ.ਓ. ਜਸਵੀਰ ਸਿੰਘ ਨੇ ਆ ਕੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਬਿਜਲੀ ਕੱਟਾਂ ਦੀ ਸ਼ਿਕਾਇਤ ਜ਼ਰੂਰਤ ਤੋਂ ਜ਼ਿਆਦਾ ਨਹੀਂ ਹੋਵੇਗੀ, ਤਾਂ ਜਥੇਬੰਦੀ ਨੇ ਰੋਸ ਪ੍ਰਦਰਸ਼ਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੁਆਰਾ ਫ਼ਿਰ ਵਿਭਾਗ ਨੇ ਅਣ-ਐਲਾਨੇ ਕੱਟ ਲਗਾਏ, ਤਾਂ ਉਹ ਫ਼ਿਰ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਣਗੇ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।