25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਲਾਪ੍ਰਵਾਹੀ ਨਾਲ ਵਾਹਨ ਚਲਾ ਕੇ ਹਾਦਸਾ ਕਰਨ 'ਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 11-04-2026
ਗਿੱਦੜਬਾਹਾ, 10 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਨੇ ਇਕ ਵਿਅਕਤੀ ਖ਼ਿਲਾਫ਼ ਲਾਪ੍ਰਵਾਹੀ ਨਾਲ ਕਾਰ ਚਲਾ ਕੇ ਮੋਟਰਸਾਈਕਲ ਨਾਲ ਸੜਕ ਹਾਦਸਾ ਕਰਨ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਹੈ, ਜਦੋਂਕਿ ਮੋਟਰਸਾਈਕਲ ਚਾਲਕ ਵਿਅਕਤੀ ਅਜੇ ਵੀ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਰਣਵੀਰ ਵਰਮਾ ਪੁੱਤਰ ਕਿ੍ਸ਼ਨ ਲਾਲ ਵਰਮਾ ਵਾਸੀ ਹਾਕਮ ਮੈਂਬਰ ਵਾਲੀ ਗਲੀ ਗਿੱਦੜਬਾਹਾ ਨੇ ਦੱਸਿਆ ਕਿ ਬੀਤੀ 3 ਅਪ੍ਰੈਲ ਨੂੰ ਜੁਡੀਸ਼ੀਅਲ ਡਿਪਾਰਟਮੈਂਟ ਗਿੱਦੜਬਾਹਾ ਵਿਖੇ ਨੌਕਰੀ ਕਰਦਾ ਉਸ ਦਾ ਲੜਕਾ ਚਾਣਕੀਆਂ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 61-ਬੀ/1695 ਰਾਹੀਂ ਸੂਆ ਰੋਡ ਗਿੱਦੜਬਾਹਾ ਰਾਹੀਂ ਭਾਰੂ ਰੋਡ ਵੱਲ ਜਾ ਰਿਹਾ ਸੀ | ਜਦੋਂ ਉਹ ਰੈਹਨੋ ਜਿੰਮ ਦੇ ਸਾਹਮਣੇ ਪੁੱਜਾ ਤਾਂ ਗ਼ਲਤ ਸਾਈਡ ਤੋਂ ਆ ਰਹੀ ਇਕ ਦਿੱਲੀ ਨੰਬਰ ਦੀ ਕਾਰ ਮਾਰਕਾ ਆਈ-10 ਜਿਸ ਨੂੰ ਵਿਜੇ ਕੁਮਾਰ ਸੋਨੀ ਪੁੱਤਰ ਰਾਮਪਾਲ ਸੋਨੀ ਵਾਸੀ ਨੇੜੇ ਬੰਟੀ ਜਿੰਮ ਗਿੱਦੜਬਾਹਾ ਚਲਾ ਰਿਹਾ ਸੀ, ਨੇ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਹੋਏ ਉਸ ਦੇ ਲੜਕੇ ਚਾਣਕੀਆਂ ਦੇ ਮੋਟਰਸਾਈਕਲ ਵਿਚ ਮਾਰੀ ਅਤੇ ਮੌਕਾ ਤੋਂ ਕਾਰ ਭਜਾ ਕੇ ਫ਼ਰਾਰ ਹੋ ਗਿਆ | ਉਸ ਤੋਂ ਬਾਅਦ ਚਾਣਕੀਆਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ | ਉਕਤ ਮਾਮਲੇ 'ਚ ਪੁਲਿਸ ਨੇ ਵਿਜੇ ਕੁਮਾਰ ਸੋਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਹੈਰੋਇਨ ਸਣੇ 2 ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਘਰਾਂ 'ਚ ਚੋਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।