26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਮੀਟਿੰਗ

ਅਜੀਤ ਡੈਸਕ 11-04-2026
ਸਾਦਿਕ, 10 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਮਹੀਨਾਵਾਰ ਮੀਟਿੰਗ ਲਖਵੀਰ ਸਿੰਘ ਸੰਧੂ ਬੀਹਲੇ ਵਾਲਾ ਸਰਕਲ ਪ੍ਰਧਾਨ ਸਾਦਿਕ ਦੀ ਅਗਵਾਈ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕੀਤੀ ਗਈ | ਜਿਸ 'ਚ ਸਿਮਰਜੀਤ ਸਿੰਘ ਬਰਾੜ ਘੁੱਦੂ ਵਾਲਾ ਮੀਤ ਪ੍ਰਧਾਨ ਪੰਜਾਬ ਤੇ ਭੋਲਾ ਸਿੰਘ ਬਰਾੜ ਕਾਬਲ ਵਾਲਾ ਜ਼ਿਲ੍ਹਾ ਜਰਨਲ ਸਕੱਤਰ ਫ਼ਰੀਦਕੋਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਦੀ ਕਾਰਵਾਈ ਗੁਰਮੀਤ ਸਿੰਘ ਬਰਾੜ ਸਕੱਤਰ ਜਨਰਲ ਸਰਕਲ ਸਾਦਿਕ ਵਲੋਂ ਚਲਾਈ ਗਈ | ਸਰਬਜੀਤ ਸਿੰਘ ਬਰਾੜ ਮਾਨੀ ਸਿੰਘ ਵਾਲਾ ਪ੍ਰੈੱਸ ਸਕੱਤਰ ਸਰਕਲ ਸਾਦਿਕ ਨੇ ਦੱਸਿਆ ਕਿ ਪਿਛਲੇ ਦਿਨੀਂ ਝੱਖੜ, ਬਾਰਸ਼ਾਂ ਤੇ ਗੜੇ੍ਹਮਾਰੀ ਨੇ ਕਈ ਥਾਈਾ ਕਿਸਾਨਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ | ਮੀਟਿੰਗ 'ਚ ਸੁਖਪਾਲ ਸਿੰਘ ਦੀਪ ਸਿੰਘ ਵਾਲਾ ਸਰਪ੍ਰਸਤ ਸਰਕਲ ਸਾਦਿਕ, ਗੁਰਮੀਤ ਸਿੰਘ ਸੰਧੂ ਸਾਧੂ ਵਾਲਾ ਮੁੱਖ ਸਲਾਹਕਾਰ ਸਰਕਲ ਸਾਦਿਕ, ਰਾਜਬਿੰਦਰ ਸਿੰਘ ਧੌਂਸੀ ਮਹਿਮੂਆਣਾ ਸੰਗਠਨ ਸਕੱਤਰ ਸਰਕਲ ਸਾਦਿਕ, ਨਿਰਭੈ ਸਿੰਘ ਬਰਾੜ ਘੁੱਦੂ ਵਾਲਾ ਮੀਤ ਪ੍ਰਧਾਨ ਸਰਕਲ ਸਾਦਿਕ, ਗੁਰਦਿਆਲ ਸਿੰਘ ਢਾਬ ਸ਼ੇਰ ਸਿੰਘ ਵਾਲਾ ਕਮੇਟੀ ਮੈਂਬਰ ਸਰਕਲ ਸਾਦਿਕ, ਅਮਰਦੀਪ ਸਿੰਘ ਕਾਉਣੀ ਕਮੇਟੀ ਮੈਂਬਰ ਸਰਕਲ ਸਾਦਿਕ, ਰਾਜਿੰਦਰ ਸਿੰਘ ਸੰਗਠਨ ਸਕੱਤਰ ਇਕਾਈ ਮਹਿਮੂਆਣਾ, ਰਾਜਮੰਦਰ ਸਿੰਘ ਇਕਾਈ ਪ੍ਰਧਾਨ ਦੀਪ ਸਿੰਘ ਵਾਲਾ, ਤੀਰਥ ਸਿੰਘ ਇਕਾਈ ਪ੍ਰਧਾਨ ਵੀਰੇ ਵਾਲਾ, ਸੁਖਪਾਲ ਸਿੰਘ ਇਕਾਈ ਮੈਂਬਰ ਵੀਰੇ ਵਾਲਾ, ਲਖਵਿੰਦਰ ਸਿੰਘ ਗੋਰਾ ਇਕਾਈ ਪ੍ਰਧਾਨ ਮਾਨੀ ਸਿੰਘ ਵਾਲਾ, ਨਗਿੰਦਰ ਸਿੰਘ ਗਿੱਲ ਇਕਾਈ ਪ੍ਰਧਾਨ ਘੁੱਦੂ ਵਾਲਾ, ਅੰਮਿ੍ਤਪਾਲ ਸਿੰਘ ਇਕਾਈ ਪ੍ਰਧਾਨ ਮਹਿਮੂਆਣਾ, ਜਸਪਾਲ ਸਿੰਘ ਇਕਾਈ ਮੈਂਬਰ ਦੀਪ ਸਿੰਘ ਵਾਲਾ, ਹਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਇਕਾਈ ਸੈਦੇਕੇ, ਵੀਰ ਸਿੰਘ ਬਰਾੜ ਇਕਾਈ ਪ੍ਰਧਾਨ ਸੈਦੇਕੇ ਤੇ ਲਛਮਣ ਸਿੰਘ ਮੀਤ ਪ੍ਰਧਾਨ ਇਕਾਈ ਸੈਦੇਕੇ ਆਦਿ ਹਾਜ਼ਰੀ ਸਨ |
ਪਿਛਲੀ ਖ਼ਬਰ ਇੰਦਰਜੀਤ ਸ਼ਰਮਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।