22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪਿੰਦਰਪਾਲ ਸਿੰਘ ਰਿੰਪਲ ਕਲਾਥ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਅਜੀਤ ਡੈਸਕ 01-04-2026
ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਰਣਜੀਤ ਸਿੰਘ ਢਿੱਲੋਂ)-ਸਥਾਨਕ ਸਿਟੀ ਹੋਟਲ ਵਿਖੇ ਕਲਾਥ ਮਰਚੈਂਟ ਐਸੋਸੀਏਸ਼ਨ ਦੀ ਮੀਟਿੰਗ ਹੋਈ | ਮੀਟਿੰਗ 'ਚ ਸਰਪ੍ਰਸਤ ਕਸ਼ਮੀਰ ਸਿੰਘ, ਭਾਰਤ ਭੂਸ਼ਣ, ਮਹਿੰਦਰ ਗੁਪਤਾ, ਰਤੀ ਖੈਰਾ, ਚਿੰਟੂ ਕੁਮਾਰ, ਮੀਤਾ ਮੱਕੜ, ਅਮਨ ਮੱਕੜ, ਸ਼ਿਵ ਗਾਵੜੀ, ਜਨਕ ਰਾਜ ਆਦਿ ਅਗਜੈਕਟਿਵ ਮੈਂਬਰ ਸ਼ਾਮਿਲ ਸਨ | ਇਸ ਤੋਂ ਇਲਾਵਾ ਕੱਪੜੇ ਦੇ ਕਾਰੋਬਾਰ ਨਾਲ ਜੁੜੇ ਕਰੀਬ 120 ਦੁਕਾਨਦਾਰ ਮੈਂਬਰ ਹਾਜ਼ਰ ਸਨ, ਜਿਸ 'ਚ ਸਰਬਸੰਮਤੀ ਨਾਲ ਪਿੰਦਰਪਾਲ ਸਿੰਘ ਰਿੰਪਲ (ਬਲਬੀਰ ਸਿੰਘ ਕਲਾਥ ਹਾਊਸ) ਨੂੰ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਬੋਲਦਿਆਂ ਪਿੰਦਰਪਾਲ ਸਿੰਘ ਨੇ ਸਮੂਹ ਮੈਂਬਰਾਂ ਤੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ |
ਪਿਛਲੀ ਖ਼ਬਰ ਜੂਨੀਅਰ ਹੈਂਡਬਾਲ ਟੀਮ ਦਾ ਸੂਬੇ 'ਚੋਂ ਤੀਜਾ ਸਥਾਨ ਅਗਲੀ ਖ਼ਬਰ ਸੁਰਿੰਦਰ ਕੁਮਾਰ ਗਿਰਧਰ ਦਾ ਦਿਹਾਂਤ, ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ-ਅੰਗੀਠਾ ਸੰਭਾਲਣ ਦੀ ਰਸਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।