ਕੋਟਕਪੂਰਾ, 30 ਮਾਰਚ (ਮੋਹਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਵਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਨ ਦੀ ਕੜੀ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਪੱਕਾ ਨਾਲ ਸਬੰਧਿਤ ਯੂਥ ਆਗੂ ਸੁਖਵੰਤ ਸਿੰਘ ਪੱਕਾ ਨੂੰ ਯੂਥ ਵਿੰਗ ਦਾ ਸਟੇਟ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ | ਪਾਰਟੀ ਦੇ ਪ੍ਰਮੁੱਖ ਆਗੂਆਂ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਬੱਬੂ ਸੇਖੋਂ, ਮਨਦੀਪ ਮੌਂਗਾ, ਸੁਖਵੰਤ ਸਿੰਘ ਨੰਬਰਦਾਰ, ਅਮਰੀਕ ਸਿੰਘ ਸਰਪੰਚ ਡੱਗੋਰੋਮਾਣਾ, ਜੱਗਾ ਸਰਪੰਚ ਖਾਰਾ, ਸਰਬਜੀਤ ਸਿੰਘ ਸਰਪੰਚ ਮੋਰਾਂਵਾਲੀ, ਅਭੈ ਸਰਪੰਚ ਚੰਦਬਾਜਾ, ਰਾਜਪਾਲ ਸਿੰਘ ਢੁੱਡੀ, ਹਰਵਿੰਦਰ ਸਿੰਘ, ਜਗਜੀਤ ਸਿੰਘ ਸਰਪੰਚ ਕਲੇਰ, ਸੇਵਕ ਧੂੜਕੋਟ, ਬਲਦੇਵ ਸਿੰਘ ਸਰਪੰਚ ਭਾਣਾ, ਸੋਹਨ ਸਰਪੰਚ ਨਵਾਂ ਟਹਿਣਾ, ਮਲਕੀਤ ਸਿੰਘ ਸਰਪੰਚ ਪੱਕਾ, ਗੁਰਸੇਵਕ ਸਿੰਘ ਸਰਪੰਚ ਪੱਕਾ-2, ਰਣਜੀਤ ਸਿੰਘ ਸਰਪੰਚ ਟਹਿਣਾ, ਰਾਜਵਿੰਦਰ ਸਿੰਘ ਸਰਪੰਚ ਭੈਰੋਂ ਭੱਟੀ, ਗੁਰਮੇਲ ਸਿੰਘ ਸਰਪੰਚ ਬਾਹਮਣ ਵਾਲਾ, ਜਗਸੀਰ ਸਿੰਘ ਕੋਠੇ ਦਿਹਾਤੀ, ਗੁਰਜਿੰਦਰ ਸਿੰਘ, ਬੱਬੂ ਸਿੱਖਾਂ ਵਾਲਾ, ਜਗਦੀਪ ਸਿੰਘ ਸਿਰਸੜੀ, ਬਲਜੀਤ ਸਿੰਘ ਸਰਪੰਚ ਅਨੋਖੁਰਾ, ਭੋਲਾ ਬਰਾੜ ਸਰਪੰਚ ਕੋਟਸੁਖੀਆ, ਡਿਪਟੀ ਸਿੰਘ ਬਰਾੜ ਨੱਥੇ ਵਾਲਾ ਅਤੇ ਜਗਸੀਰ ਸਿੰਘ ਸਮੇਤ ਹੋਰ ਆਗੂਆਂ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ | ਇਸ ਦੌਰਾਨ ਸਾਰੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਪਾਰਟੀ ਦੀ ਸਮੁੱਚੀ ਹਾਈ ਕਮਾਨ ਦਾ ਧੰਨਵਾਦ ਕੀਤਾ ਹੈ | ਸੁਖਵੰਤ ਸਿੰਘ ਪੱਕਾ ਨੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਦਾ ਭਰੋਸਾ ਦਿਵਾਉਂਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਂਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਪ੍ਰਣ ਕੀਤਾ |