13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਦਸਮੇਸ਼ ਯੂਥ ਵੈੱਲਫ਼ੇਅਰ ਕਲੱਬ ਵਲੋਂ ਖ਼ੂਨਦਾਨ ਤੇ ਮੁਫ਼ਤ ਮੈਡੀਕਲ ਕੈਂਪ

ਅਜੀਤ ਡੈਸਕ 28-03-2026
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਰਣਜੀਤ ਸਿੰਘ ਢਿੱਲੋਂ)-ਦਸਮੇਸ਼ ਯੂਥ ਵੈੱਲਫ਼ੇਅਰ ਕਲੱਬ ਸ੍ਰੀ ਮੁਕਤਸਰ ਸਾਹਿਬ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ, ਮੁਫ਼ਤ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਸਥਾਨਕ ਅਜਮੇਰ ਪੈਲੇਸ ਵਿਖੇ ਪ੍ਰਧਾਨ ਅਰਮਾਨਜੋਤ ਸਿੰਘ ਬਰਾੜ ਐਡਵੋਕੇਟ ਦੀ ਅਗਵਾਈ 'ਚ ਲਗਾਇਆ ਗਿਆ | ਕੈਂਪ 'ਚ ਹੱਡੀਆਂ ਤੇ ਜੋੜਾਂ, ਚਮੜੀ ਰੋਗਾਂ, ਔਰਤਾਂ ਦੇ ਰੋਗਾਂ, ਅੱਖਾਂ ਦੇ ਰੋਗਾਂ, ਦੰਦਾਂ ਦੇ ਰੋਗਾਂ ਤੋਂ ਇਲਾਵਾ ਜਨਰਲ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਨਿਰੀਖਣ ਕੀਤਾ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ 'ਚ ਬਜ਼ੁਰਗਾਂ ਤੇ ਅਪਾਹਜ਼ ਵਿਅਕਤੀਆਂ ਲਈ ਭਾਰਤ ਸਰਕਾਰ ਦੀਆਂ ਵਿਸ਼ੇਸ਼ ਯੋਜਨਾਵਾਂ ਦਾ ਲਾਭ ਲਿਆ ਗਿਆ | ਮੁਫ਼ਤ ਦਵਾਈਆਂ ਤੇ ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਖ਼ੂਨਦਾਨ ਕੈਂਪ ਵਿਚ ਸਵੈ ਇੱਛਤ ਖ਼ੂਨਦਾਨੀਆਂ ਵਲੋਂ 67 ਯੂਨਿਟ ਖ਼ੂਨਦਾਨ ਕੀਤਾ ਗਿਆ |
ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ, ਏ.ਬੀ.ਵੀ.ਪੀ. ਉਤਰੀ ਭਾਰਤ ਖੇਤਰ ਦੇ ਸੰਗਠਨ ਮੰਤਰੀ ਗੌਰਵ ਅੱਤਰੀ, ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ ਸਾਬਕਾ ਜ਼ਿਲ੍ਹਾ ਪ੍ਰਧਾਨ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮਿ੍ਤਾ ਵੜਿੰਗ, ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਭਾਈ ਰਾਹੁਲ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਰਤ ਭੂਸ਼ਣ ਬਿੰਟਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਕੁਲਦੀਪ ਸਿੰਘ ਭੰਗੇਵਾਲਾ, ਪੁਸ਼ਪਿੰਦਰ ਸਿੰਘ ਭੰਡਾਰੀ, ਅਸ਼ੋਕ ਚੁੱਘ, ਬਿ੍ਜੇਸ਼ ਗੁਪਤਾ, ਆਸ਼ੂਤੋਸ਼ ਤਿਵਾੜੀ ਬਠਿੰਡਾ, ਬਲਵਿੰਦਰ ਸਿੰਘ ਪਿੰਦਰ ਸਰਪੰਚ, ਯਾਦਵਿੰਦਰ ਬਿੱਲਾ ਮੰਡੇਰ, ਹਸਨ ਚੌਧਰੀ, ਮਾਸਟਰ ਹਰਬੰਸ ਲਾਲ ਕੋਟਕਪੂਰਾ, ਰਾਕੇਸ਼ ਚੌਧਰੀ ਸਾਬਕਾ ਕੌਂਸਲਰ, ਸੰਨੀ ਚੌਧਰੀ, ਰਵਿੰਦਰ ਕਟਾਰੀਆ, ਰਾਜ ਕੁਮਾਰ ਮੇਲੂ ਭਟੇਜਾ, ਮਿੰਕਲ ਬਜਾਜ, ਅਖਿਲ ਭਾਰਤੀ, ਕੌਂਸਲਰ ਰਾਜਬੀਰ ਸਿੰਘ ਬਿੱਟਾ ਗਿੱਲ, ਰਣਦੀਪ ਰਾਣਾ ਕਮਰਾ, ਨੀਟਾ ਤੰਵਰ, ਸੁਖਜੀਤ ਪੱਪੀ ਚਹਿਲ, ਗੁਰਸੇਵਕ ਸਿੰਘ ਰੋੜਾਂਵਾਲਾ, ਅਵਤਾਰ ਔਲਖ ਯੂਥ ਕਾਂਗਰਸੀ ਆਗੂ, ਹਸਨ ਚੌਧਰੀ, ਪਾਲਾ ਸਿੰਘ ਖੱਪਿਆਂਵਾਲੀ, ਬਲਜੀਤ ਸਿੰਘ ਭੁੱਟੀਵਾਲਾ ਆਦਿ ਸ਼ਾਮਿਲ ਹੋਏ |
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਨੂੰ ਚੈੱਕ ਤਕਸੀਮ ਅਗਲੀ ਖ਼ਬਰ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।