ਨੱਥੂਵਾਲਾ ਗਰਬੀ, 26 ਮਾਰਚ (ਨਵਦੀਪ ਸਿੰਘ)-ਇਲਾਕੇ ਦੀ ਨਾਮਵਰ ਤੇ ਪੁਰਾਣੀ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਨੇ ਸਕੂਲ ਦਾ ਸ਼ਾਨਦਾਰ ਨਤੀਜਾ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਐਲਾਨਿਆ ਗਿਆ | ਪਿ੍ੰਸੀਪਲ ਭੁਪਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਜੋ ਕਿ ਵਧੀਆ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਇਨਾਮਾਂ ਦੀ ਵੰਡ ਭਾਈ ਗੁਰਬਿੰਦਰ ਸਿੰਘ ਖ਼ਾਲਸਾ ਦਮਦਮੀ ਟਕਸਾਲ ਜੋਗੇਵਾਲਾ ਨੇ ਕੀਤੀ ਤੇ ਬੱਚਿਆਂ ਨੂੰ ਗੁਰਬਾਣੀ ਤੇ ਧਾਰਮਿਕ ਵਿੱਦਿਆ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ, ਜੋ ਕੁਝ ਪ੍ਰਾਪਤ ਹੁੰਦਾ ਹੈ, ਗੁਰੂ ਤੋਂ ਪ੍ਰਾਪਤ ਹੁੰਦਾ ਹੈ | ਸੰਸਥਾ ਦੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਪਹਿਲੀ ਜਮਾਤ ਜਪਜੋਤ ਕੌਰ ਬਰਾੜ, ਦੂਜੀ ਜਮਾਤ ਗੁਰਲੀਨ ਕੌਰ, ਤੀਜੀ ਜਮਾਤ ਗੁਰਜੋਤ ਸਿੰਘ ਸੰਘਾ, ਚੌਥੀ ਜਮਾਤ ਗੁਨੀਤ ਕੌਰ ਬਰਾੜ ਲੰਗੇਆਣਾ, ਛੇਵੀਂ ਏ ਜਮਾਤ ਅਰਸ਼ਵੀਰ ਕੌਰ ਫ਼ਰੀਦਕੋਟ, ਛੇਵੀਂ ਬੀ ਪ੍ਰਭਜੋਤ ਕੌਰ ਝੰਡੇਆਣਾ, ਸੱਤਵੀਂ ਜਮਾਤ ਨਵਦੀਪ ਕੌਰ ਮਾਹਲਾ ਕਲਾਂ, ਸੱਤਵੀਂ ਕਲਾਸ ਰਾਧਿਕਾ ਨੱਥੂ ਵਾਲਾ ਗਰਬੀ, ਨੌਵੀਂ ਜਮਾਤ ਖੁਸ਼ਮਨਦੀਪ ਕੌਰ ਨਾਥੇਵਾਲਾ, ਸਮਰੱਥਪ੍ਰੀਤ ਸਿੰਘ ਮਾਹਲਾ ਖ਼ੁਰਦ, ਗਿਆਰ੍ਹਵੀਂ ਜਮਾਤ ਕਾਮਰਸ ਮਨਵੀਰ ਕੌਰ ਲੰਗੇਆਣਾ, ਬਲਕਾਰ ਸਿੰਘ ਲੰਗੇਆਣਾ, ਗਿਆਰ੍ਹਵੀਂ ਜਮਾਤ ਮੈਡੀਕਲ, ਨਾਨ ਮੈਡੀਕਲ ਹਰਪ੍ਰੀਤ ਕੌਰ ਲੰਗੇਆਣਾ ਤੇ ਮਨਦੀਪ ਸਿੰਘ ਨੱਥੂਵਾਲਾ ਗਰਬੀ (ਸਾਰੇ ਪਹਿਲਾ ਸਥਾਨ) ਪ੍ਰਾਪਤ ਕਰਕੇ ਸੰਸਥਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਤੇਜਿੰਦਰ ਕੌਰ ਗਿੱਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ | ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਬੱਚਿਆਂ ਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨ ਦਾ ਸੰਦੇਸ਼ ਦਿੱਤਾ | ਭਾਈ ਗੁਰਬਿੰਦਰ ਸਿੰਘ ਖ਼ਾਲਸਾ ਸਕੂਲ 'ਚੋਂ ਵਿਦਿਆ ਹਾਸਿਲ ਕਰਕੇ ਅੱਜ ਦੇਸ਼ਾਂ ਵਿਦੇਸ਼ਾਂ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ | ਸਟੇਜ ਸੈਕਟਰੀ ਦੀ ਸੇਵਾ ਜਸਵੀਰ ਕੌਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਸਕੂਲ ਪ੍ਰਬੰਧਕ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਪਿ੍ੰਸੀਪਲ ਤੇਜਿੰਦਰ ਕੌਰ ਗਿੱਲ, ਪਿ੍ੰਸੀਪਲ ਭੁਪਿੰਦਰ ਕੌਰ, ਜਸਵੀਰ ਕੌਰ, ਅਮਨਦੀਪ ਕੌਰ, ਚਰਨਜੀਤ ਕੌਰ, ਮਨਦੀਪ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ, ਲੈਕਚਰਾਰ ਰਵੀ ਕਾਂਤ, ਪ੍ਰਭਜੋਤ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ ਨੇ ਬੱਚਿਆਂ ਤੇ ਮਾਪਿਆਂ ਨੂੰ ਵਧੀਆ ਨੰਬਰ ਹਾਸਲ ਕਰਨ 'ਤੇ ਵਧਾਈ ਦਿੱਤੀ |